ਪਾਸਟਰਾਂ ਨੂੰ ਮਸੀਹ ‘ਸੇਵਾ ਰਤਨ ਐਵਾਰਡ’ ਨਾਲ ਕੀਤਾ ਸਨਮਾਨਿਤ
ਪਾਸਟਰਾਂ ਨੂੰ ਮਸੀਹ‘ਸੇਵਾ ਰਤਨ ਅਵਾਰਡ 2026’ ਨਾਲ ਸਨਮਾਨਿਤ ਕੀਤਾ
Publish Date: Thu, 28 May 2026 08:10 PM (IST)
Updated Date: Thu, 28 May 2026 08:13 PM (IST)

--ਪੈਂਤੀਕੋਸਤ ਦੇ ਅਗਲੇ ਦਿਨ ਹਰ ਸਾਲ ਵਿਸ਼ਵ ਪੱਧਰ ਤੇ “ਪਾਸਟਰ ਡੇ” ਮਨਾਇਆ ਜਾਵੇਗਾ : ਪਾ. ਸਾਬਾ/ਮਿੱਠਾ --ਨਿਵੇਕਲੀ ਸ਼ੁਰੂਆਤ ਸ਼ਲਾਘਾਯੋਗ : ਅਟਵਾਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸਰਬਜੀਤ ਸਾਬਾ ਮਨਿਸਟਰੀ ਵੱਲੋਂ ਵਿਸ਼ੇਸ਼ ਸੇਵਾ ਰਤਨ ਐਵਾਰਡ 2026 ਬੈਥਏਲ ਚਰਚ ਕੌਂਸਲ ਦੇ ਸਹਿਯੋਗ ਨਾਲ ਦਿੱਤੇ ਗਏ। ਸਮਾਗਮ ਵਿਚ ਪੰਜਾਬ ਭਰ ਤੋਂ 50 ਤੋਂ ਵੱਧ ਪਾਸਟਰ ਸਾਹਿਬਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਲੰਬੇ ਸਮੇਂ ਤੋਂ ਪ੍ਰਚਾਰ ਕਰਨ ਵਾਲੇ ਪਾਸਟਰਾਂ ਨੂੰ ਮਸੀਹ ‘ਸੇਵਾ ਰਤਨ ਪੁਰਸਕਾਰ 2026’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪਾਸਟਰ ਸਰਬਜੀਤ ਸਾਬਾ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਜਿਹੜੇ ਪਾਸਟਰ ਲੰਮੇ ਸਮੇਂ ਤੋਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਜਾਵੇ, ਜਿਸ ਤਹਿਤ ਇਹ ਸਮਾਗਮ ਕੀਤਾ ਗਿਆ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਸਮਾਗਮ ਪੰਜਾਬ ਵਿਚ ਹਰ ਸਾਲ ਹਰ ਜ਼ਿਲ੍ਹੇ ਵਿਚ ਮਨਾਇਆ ਜਾਵੇਗਾ। ਇਸ ਸਮਾਗਮ ਵਿਚ ਚਰਚ ਬਚਾਓ ਮੋਰਚੇ ਦੇ ਪ੍ਰਮੁੱਖ ਜੋਗਾ ਸਿੰਘ ਅਟਵਾਲ ਉਚੇਚੇ ਤੌਰ ’ਤੇ ਪੁੱਜੇ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਇਹ ਨਿਵੇਕਲੀ ਪਹਿਲਕਦਮੀ ਹੈ, ਜਦੋਂ ਬਾਈਬਲ ਦੀ ਮੁਨਾਦੀ ਕਰਨ ਵਾਲੇ ਪਾਸਬਾਨਾਂ ਨੂੰ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਪਾ. ਸਰਬਜੀਤ ਸਾਬਾ ਤੇ ਰਾਜਵਿੰਦਰ ਮਿੱਠਾ ਨੂੰ ਸ਼ੁਭਕਾਮਨਾਵਾ ਦਿੱਤੀਆਂ। ਇਸ ਮੌਕੇ ਰਾਜਵਿੰਦਰ ਮਿੱਠਾ ਨੇ ਕਿਹਾ ਕਿ ਹਰ ਸਾਲ ਪੈਂਤੀਕੋਸਤ ਦੇ ਅਗਲੇ ਦਿਨ “ਪਾਸਟਰ ਡੇ” ਵਿਸ਼ਵ ਪੱਧਰ ਤੇ ਮਨਾਇਆ ਜਾਵੇਗਾ। ਇਸ ਦਿਨ ਮਸੀਹ ਭਾਈਚਾਰਾ ਪਾਸਟਰ ਡੇ ਮੌਕੇ ਪਾਸਟਰਾਂ ਨੂੰ ਸਨਮਾਨ, ਸ਼ੁਭ ਸਮਾਚਾਰ ਸੇਵਾ ਦੀ ਕਦਰ, ਆਤਮਿਕ ਸੇਵਾ ਲਈ ਉਤਸ਼ਾਹ, ਪ੍ਰਾਰਥਨਾ, ਬਾਈਬਲ ਡਿਸਟ੍ਰੀਬਿਊਸ਼ਨ ਤੇ ਹੋਰ ਧਾਰਮਿਕ ਸੇਵਾਵਾਂ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਪਾਸਟਰ ਸੌਖਾ ਮਸੀਹ, ਬਿਸ਼ਪ ਜੌਰਜ ਮਸੀਹ, ਪਾਸਟਰ ਰਣਜੀਤ, ਬਿਸ਼ਪ ਜਤਿੰਦਰ ਸਟੀਫਨ ਪਟਿਆਲਾ, ਪਾ. ਵਿਲੀਅਮ, ਪਾ. ਮੱਤੀ ਦਾਸ, ਪਾ. ਬਿਕਰਮ, ਪਾ. ਪ੍ਰੇਮ ਪੌਲ, ਪਾ. ਗੁਰਪ੍ਰੀਤ ਗੋਪੀ, ਪਾ. ਨਰਿੰਦਰ ਮਿੰਟੂ, ਪਾ. ਜਤਿੰਦਰ, ਪਾ. ਜਰਨੈਲ, ਪਾ. ਬਲਵਿੰਦਰ ਜੌਹਨ, ਪਾ. ਸਵਰਾਜ, ਪਾ. ਹੀਰਾ, ਪਾ. ਕੁਲਦੀਪ ਸੰਘਰ, ਪਾ. ਸੋਨੂੰ, ਪਾ. ਅਨਵਰ ਮਸੀਹ, ਪਾ. ਫਿਲਿਪਸ, ਪਾ. ਰਾਜ, ਪਾ. ਕੁਲਦੀਪ ਹੰਸ, ਪਾ. ਵੀਨਸ ਗਿੱਲ, ਪਾ. ਕੁਲਦੀਪ ਤਰਨ ਤਾਰਨ, ਪਾ. ਪੀਟਰ, ਪਾ. ਮੀਰਾ ਆਦਿ ਹਾਜ਼ਰ ਸਨ।