ਭੁਲੱਥ ਵਾਸੀ ਪੰਛੀ ਕੁਮਾਰ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ
ਭੁਲੱਥ ਵਾਸੀ ਪੰਛੀ ਕੁਮਾਰ ਨੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ
Publish Date: Sat, 25 Apr 2026 07:58 PM (IST)
Updated Date: Sun, 26 Apr 2026 04:19 AM (IST)

- ਗੁਆਚਿਆ ਬੈਗ, ਸੋਨੇ ਦੇ ਗਹਿਣੇ, 4 ਲੱਖ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਮਾਲਕ ਹਵਾਲੇ ਕੀਤਾ ਕੈਪਸ਼ਨ: 25ਕੇਪੀਟੀ1 ਪੰਛੀ ਕੁਮਾਰ ਸਲਾਮਤ ਪੁਰ ਤੇ ਉਸ ਦੀ ਪਤਨੀ ਬੀਬੀ ਕੁਲਵਿੰਦਰ ਕੌਰ ਸਾਬਕਾ ਕੌਂਸਲਰ ਗੁਆਚਾ ਬੈਗ ਸਮਾਨ ਸਮੇਤ ਮੋਹਤਵਾਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਨੂੰ ਕਾਲ ਸੈਲਫੀ ਦੇ ਹਵਾਲੇ ਕਰਦੇ ਹੋਏ । ਕੁੰਦਨ ਸਿੰਘ ਸਰਾਂ, ਪੰਜਾਬੀ ਜਾਗਰਣ ਭੁਲੱਥ : ਭੁਲੱਥ ਦੇ ਮੁਹੱਲਾ ਸਲਾਮਤਪੁਰ ਵਾਰਡ ਨੰਬਰ 10 ਦੇ ਵਸਨੀਕ ਪੰਛੀ ਕੁਮਾਰ ਪੁੱਤਰ ਸਵਰਗੀਆ ਕਰਮ ਸਿੰਘ ਵੱਲੋਂ ਇਮਾਨਦਾਰੀ ਦੀ ਮਿਸਾਲ ਉਸ ਸਮੇਂ ਕਾਇਮ ਕਰ ਵਿਖਾਈ, ਜਦੋਂ ਉਸ ਨੂੰ ਆਪਣੀ ਗੈਰਿਜ ਵਿਚੋਂ ਗੱਡੀ ਕੱਢਣ ਸਮੇਂ ਇਕ ਬੈਗ ਹੱਥ ਲੱਗਾ, ਜਿਸ ’ਚ ਲੱਗਭਗ 10 ਲੱਖ ਰੁਪਏ ਤੋਂ ਵੱਧ ਸਮਾਨ ਸੀ, ਜੋ ਉਸ ਨੇ ਬੈਗ ਮਾਲਕ ਹਵਾਲੇ ਕਰ ਕੇ ਸਿੱਧ ਕਰ ਵਿਖਾਇਆ ਕਿ ਦੁਨੀਆਂ ਤੋਂ ਇਮਾਨਦਾਰੀ ਹਾਲੇ ਖ਼ਤਮ ਨਹੀਂ ਹੋਈ। ਪੰਛੀ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਸਵੇਰੇ ਸੇਠੀ ਦੀ ਚੱਕੀ ਭਗਵਾਨਪੁਰ ਰੋਡ ਤੇ ਸਥਿਤ ਆਪਣੀ ਗੈਰਿਜ ਵਿਚੋਂ ਗੱਡੀ ਕੱਢਣ ਵਾਸਤੇ ਗਿਆ, ਤਾਂ ਉਸ ਨੂੰ ਰੋਡ ਦੇ ਨਜ਼ਦੀਕ ਇੱਕ ਬੈਗ ਪਿਆ ਨਜ਼ਰ ਆਇਆ, ਜਦੋਂ ਬੈਗ ਖੋਲ ਕੇ ਦੇਖਿਆ ਤਾਂ ਉਸ ’ਚ 4 ਲੱਖ ਰੁਪਏ ਨਕਦੀ, ਸੋਨੇ ਦੇ ਗਹਿਣੇ, ਏਟੀਐੱਮ ਕਾਰਡ ਤੇ ਹੋਰ ਦਸਤਾਵੇਜ਼ ਸਨ, ਜਦੋਂ ਆਪਣੀ ਬੈਗ ਲੱਭਦੇ ਹੋਏ ਬੈਗ ਦੇ ਮਾਲਕ ਸੈਲਫੀ ਨੁਕਾਲ ਪਾਰਟੀ ਉਸ ਥਾਂ ਤੇ ਪੁੱਜੇ, ਤਾਂ ਪੰਛੀ ਕੁਮਾਰ ਸਲਾਮਤ ਪੁਰ ਤੇ ਉਸ ਦੀ ਪਤਨੀ ਸਾਬਕਾ ਕੌਂਸਲਰ ਕੁਲਵਿੰਦਰ ਕੌਰ ਨੂੰ ਪਤਾ ਲੱਗਣ ਤੇ ਕਿ ਬੈਗ ਦੇ ਮਾਲਕ ਪਹੁੰਚ ਚੁੱਕੇ ਹਨ, ਤਾਂ ਉਹਨਾਂ ਵੱਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਮੋਹਤਬਰ ਵਿਅਕਤੀਆਂ ਅਵਤਾਰ ਸਿੰਘ ਪੰਡੋਰੀ, ਦਲਜੀਤ ਸਿੰਘ, ਰਣਜੀਤ ਸਿੰਘ, ਤੇ ਜਤਿੰਦਰ ਸਿੰਘ ਦੀ ਮੌਜੂਦਗੀ ’ਚ ਬੈਗ ਨੂੰ ਮਾਲਕ ਸੈਲਫੀ ਨੁਕਾਲ ਹਵਾਲੇ ਕੀਤਾ। ਇਸ ਮੌਕੇ ਸੈਲਫੀ ਨੇ ਦੱਸਿਆ ਕਿ 10 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਬੈਗ ਵਿਚ ਸੀ, ਜਿਸ ਕਰ ਕੇ ਉਨ੍ਹਾਂ ਵੱਲੋਂ ਪੰਛੀ ਕੁਮਾਰ ਤੇ ਉਸ ਦੀ ਪਤਨੀ ਬੀਬੀ ਕੁਲਵਿੰਦਰ ਕੌਰ ਸਾਬਕਾ ਕੌਂਸਲਰ ਦਾ ਧੰਨਵਾਦ ਕੀਤਾ।