ਆਰਸੀਐੱਫ ’ਚ ਇਕ ਦਿਨਾ ਸੁਰੱਖਿਆ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਇੱਕ ਦਿਨਾਂ ਸੁਰੱਖਿਆ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ
Publish Date: Mon, 16 Mar 2026 07:58 PM (IST)
Updated Date: Mon, 16 Mar 2026 08:01 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਵਿਚ ਫੈਕਟਰੀਜ਼ ਡਾਇਰੈਕਟੋਰੇਟ ਪੰਜਾਬ ਚੰਡੀਗੜ੍ਹ ਤੇ ਪੰਜਾਬ ਇੰਡਸਟ੍ਰੀਅਲ ਸੇਫਟੀ ਕੌਂਸਲ ਚੰਡੀਗੜ੍ਹ ਦੇ ਸਹਿਯੋਗ ਨਾਲ ਇਕ ਦਿਨਾ ਸੁਰੱਖਿਆ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਆਰਸੀਐੱਫ ਦੇ ਟੈਕਨੀਕਲ ਟ੍ਰੇਨਿੰਗ ਸੈਂਟਰ ਵਿਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਸੁਪਰਵਾਈਜ਼ਰਾਂ, ਤਕਨੀਕੀ ਕਰਮਚਾਰੀਆਂ ਤੇ ਠੇਕਾ ਕਰਮੀਆਂ ਸਮੇਤ ਲਗਪਗ 100 ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੌਕੇ ਫੈਕਟਰੀਜ਼ ਉਪ ਨਿਰਦੇਸ਼ਕ, ਕਪੂਰਥਲਾ ਗੁਰਜੰਟ ਸਿੰਘ ਨੇ ਸੰਬੋਧਨ ਕਰਦਿਆਂ ਕਾਰਜ ਖੇਤਰ ’ਤੇ ਮਜ਼ਦੂਰਾਂ ਦੀ ਸਿਹਤ, ਸੁਰੱਖਿਆ ਤੇ ਭਲਾਈ ਦੇ ਮਹੱਤਵ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸੋਮ ਰਾਜ (ਗੋਲਡ ਮੈਡਲਿਸਟ) ਨੇ ਫਸਟ ਏਡ, ਸੰਗੀਤਪਾਲ ਸਿੰਘ ਨੇ ਫੈਕਟਰੀ ਐਕਟ 1948, ਵਿਕਾਸ ਕੁਮਾਰ ਨੇ ਇਲੈਕਟ੍ਰਿਕਲ ਸੁਰੱਖਿਆਤੇ ਜੇਕੇ ਤੋਮਰ ਨੇ ਵੈਲਡਿੰਗ ਸੁਰੱਖਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਫੈਕਟਰੀਜ਼ ਡਾਇਰੈਕਟੋਰੇਟ ਦਫ਼ਤਰ ਤੋਂ ਜਸਪ੍ਰੀਤ ਸਿੰਘ ਤੇ ਜੋਗਾਰਾਮ ਵੀ ਇਸ ਮੌਕੇ ’ਤੇ ਮੌਜੂਦ ਰਹੇ। ਪ੍ਰੋਗਰਾਮ ਦੌਰਾਨ ਆਰਸੀਐੱਫ ਦੇ ਸੇਫਟੀ ਅਫਸਰ ਅਸ਼ੋਕ ਕੁਮਾਰ ਮੇਘਵਾਲ ਵੱਲੋਂ ਸੁਰੱਖਿਆ ਵਿਸ਼ਿਆਂ ’ਤੇ ਕਵਿਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਸਹੀ ਜਵਾਬ ਦੇਣ ਵਾਲੇ ਕਰਮਚਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਪ੍ਰੋਗਰਾਮ ਦੇ ਅੰਤ ਵਿਚ ਚੀਫ ਸੇਫਟੀ ਅਫਸਰ ਜਗਮੀਤ ਸਿੰਘ ਨੇ ਧੰਨਵਾਦ ਪ੍ਰਸਤਾਵ ਪੇਸ਼ ਕਰਦੇ ਹੋਏ ਸਭ ਨੂੰ ਸੁਰੱਖਿਅਤ ਕਾਰਜ ਪ੍ਰਣਾਲੀਆਂ ਅਪਣਾਉਣ ਲਈ ਅਪੀਲ ਕੀਤੀ।