ਨਵੇਂ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਦਾ ਆਸਰਾ ਲੈਣਾ ਚਾਹੀਦਾ : ਸੱਧੂਵਾਲ
ਨਵੇਂ ਕਾਰਜ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਦਾ ਆਸਰਾ ਲੈਣਾ ਚਾਹੀਦਾ : ਸੁਰਜੀਤ ਸੱਧੂਵਾਲ
Publish Date: Fri, 17 Oct 2025 09:30 PM (IST)
Updated Date: Fri, 17 Oct 2025 09:32 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਦਾ ਸਹਾਰਾ ਲੈ ਲਿਆ ਜਾਵੇ ਤਾਂ ਸਾਰੇ ਕੰਮ ਨਿਰਵਿਗਨ ਸੰਪੰਨ ਹੁੰਦੇ ਹਨ ਅਤੇ ਉਹ ਵਪਾਰ ਵੀ ਦਿਨ ਦੁਗਣੀ ਰਾਤ ਚੌਗਣੀ ਉਣਤੀ ਕਰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸੁਰਜੀਤ ਸਿੰਘ ਸੱਧੂਵਾਲ ਨੇ ਨਵੇਂ ਖੁੱਲ੍ਹੇ ਗਾਰਮੈਂਟਸ ਸ਼ੋਅਰੂਮ ਸਰਤਾਜ ਕੁਲੈਕਸ਼ਨ ਦਾ ਉਦਘਾਟਨ ਕਰਨ ਮੌਕੇ ਭਾਈ ਸਰਬਜੀਤ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਕਹੇ। ਉਨ੍ਹਾਂ ਕਿਹਾ ਕਿ ਅਰਦਾਸ ਵਿੱਚ ਬਹੁਤ ਬਰਕਤ ਹੁੰਦੀ ਹੈ ਅਤੇ ਸਾਨੂੰ ਕਿਸੇ ਵੀ ਕਾਰਜ ਨੂੰ ਕਰਨ ਮੌਕੇ ਅਰਦਾਸ ਜ਼ਰੂਰੀ ਕਰਨੀ ਚਾਹੀਦੀ ਹੈ। ਇਸ ਮੌਕੇ ਬਾਬਾ ਸਰਬਜੀਤ ਸਿੰਘ ਨੇ ਕਿਹਾ ਕਿ ਸਾਨੂੰ ਸ਼ਬਦ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਧਰਮ ਦੀ ਆੜ ਵਿੱਚ ਕੁਝ ਲੋਕ ਗਲਤ ਕੰਮ ਕਰਦੇ ਹੋਏ ਸਿਰਫ ਆਪਣਾ ਹਿੱਤ ਹੀ ਵੇਖਦੇ ਹਨ। ਉਨ੍ਹਾਂ ਸਰਤਾਜ ਕੁਲੈਕਸ਼ਨ ਦੇ ਐੱਮਡੀ ਸੋਨੂ ਅਟਵਾਲ ਨੂੰ ਵਧਾਈ ਦਿੱਤੀ। ਇਸ ਮੌਕੇ ਸੋਨੂ ਅਟਵਾਲ ਨੇ ਦੱਸਿਆ ਕਿ ਸਾਡੇ ਸ਼ੋਅਰੂਮ ਵਿੱਚ ਨਵੇਂ ਡਿਜ਼ਾਈਨ ਦੇ ਵੱਖ-ਵੱਖ ਤਰ੍ਹਾਂ ਦੇ ਸੁੰਦਰ ਕਢਾਈ ਨਾਲ ਬਣੇ ਹੋਏ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਦੇ ਕੁਲੈਕਸ਼ਨ ਹਨ। ਜੋ ਕਿਸੇ ਵੀ ਵੱਡੇ ਸ਼ੋਅਰੂਮ ਤੋਂ ਘੱਟ ਕੀਮਤ ’ਤੇ ਉਪਲਬਧ ਹਨ। ਇਸ ਮੌਕੇ ਸੋਨੂ ਅਟਵਾਲ, ਤਰਸੇਮ ਸਿੰਘ, ਸੁਰਜੀਤ ਸਿੰਘ ਸੱਧੂਵਾਲ, ਰਜਿੰਦਰ ਸਿੰਘ ਐੱਮਸੀ, ਬਾਬਾ ਸਰਬਜੀਤ ਸਿੰਘ, ਹਜ਼ਾਰਾ ਸਿੰਘ, ਤਰਸੇਮ ਸਿੰਘ ਕਾਲਾ, ਰਿੰਕੂ ਥਿੰਦ, ਨਿਰਮਲ ਸਿੰਘ, ਬਲਵਿੰਦਰ ਸਿੰਘ, ਦੀਪਕ, ਪ੍ਰਦੀਪ, ਰਿੰਕੂ ਅਟਵਾਲ, ਚਰਨਜੀਤ ਚੰਨੀ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।