205 ਗ੍ਰਾਮ ਹੈਰੋਇਨ ਸਣੇ ਇਕ ਕਾਬੂ, ਮਾਮਲਾ ਦਰਜ
205 ਗ੍ਰਾਮ ਹੈਰੋਇਨ ਸਣੇ ਇੱਕ ਕਾਬੂ ਮਾਮਲਾ ਦਰਜ
Publish Date: Fri, 08 May 2026 08:57 PM (IST)
Updated Date: Fri, 08 May 2026 08:59 PM (IST)
ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ 205 ਗ੍ਰਾਮ ਹੈਰੋਇਨ ਸਣੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਪੀਜੀ ਜਨਰਲ ਸਟੋਰ ਪੁੱਜੇ ਤਾਂ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਤੁਰਿਆ ਆਉਂਦਾ ਦਿਖਾਈ ਦਿੱਤਾ, ਜੋਕਿ ਪੁਲਿਸ ਨੂੰ ਦੇਖ ਕੇ ਪੀਜੀ ਵਿਚ ਵੜਨ ਲੱਗਾ, ਜਿਸ ਨੂੰ ਕਾਬੂ ਕਰਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ 205 ਗ੍ਰਾਮ ਹੈਰੋਇਨ ਸਮੇਤ ਲਿਫਾਫਾ ਬਰਾਮਦ ਹੋਇਆ। ਉਕਤ ਮੁਲਜ਼ਮ ਜੋਨੀ ਪੁੱਤਰ ਬੰਸੀ ਲਾਲ ਵਾਸੀ ਸਿਰਸਾ ਹਰਿਆਣਾ ਹਾਲ ਵਾਸੀ ਕੇ ਹਾਊਸ ਪੀਜੀ ਮਹੇੜੂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ।