90 ਗ੍ਰਾਮ ਹੈਰੋਇਨ ਤੇ 13,000 ਡਰੱਗ ਮਨੀ ਨਾਲ ਇਕ ਕਾਬੂ
90 ਗ੍ਰਾਮ ਹੈਰੋਇਨ ਅਤੇ 13,000 ਡਰੱਗ ਮਨੀ ਨਾਲ ਇੱਕ ਕਾਬੂ
Publish Date: Sun, 26 Apr 2026 06:43 PM (IST)
Updated Date: Sun, 26 Apr 2026 06:46 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ 90 ਗ੍ਰਾਮ ਹੈਰੋਇਨ ਤੇ 13 ਹਜ਼ਾਰ ਡਰੱਗ ਮਨੀ ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਭੈੜੇ ਅੰਸਰਾਂ ਦੀ ਭਾਲ ਲਈ ਹਾਜੀਪੁਰ ਤੋਂ ਪਿੰਡ ਭੁੱਲਾਰਾਏ ਨੂੰ ਜਾ ਰਹੇ ਸੀ ਤਾਂ ਇਕ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ 90 ਗ੍ਰਾਮ ਹੈਰੋਇਨ ਤੇ 13 ਹਜ਼ਾਰ ਡਰੱਗ ਮਨੀ ਪ੍ਰਾਪਤ ਹੋਈ। ਉਕਤ ਮੁਲਜ਼ਮ ਚੰਦਨ ਉਰਫ ਅਮਨ ਪੁੱਤਰ ਨਸੀਬ ਵਾਸੀ ਪਹਿਚਾਨ ਨਗਰ ਥਾਣਾ ਸਤਨਾਮਪੁਰਾ ਵਾਸੀ ਹਾਜੀਪੁਰ ਥਾਣਾ ਸਦਰ ਫਗਵਾੜਾ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।