ਜੈਨ ਮਹਾਵੀਰ ਸਕੂਲ ਨੇੜੇ ਨਸ਼ੇ ਸਮੇਤ ਇਕ ਕਾਬੂ
ਜੈਨ ਮਹਾਵੀਰ ਸਕੂਲ ਨਜਦੀਕ ਨਸ਼ੇ ਸਮੇਤ ਇਕ ਅਰੋਪੀ ਕਾਬੂ
Publish Date: Fri, 03 Apr 2026 07:23 PM (IST)
Updated Date: Fri, 03 Apr 2026 07:25 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੈਨ ਮਾਡਲ ਸਕੂਲ ਦੇ ਸਾਹਮਣੇ ਬਣੇ ਥੜ੍ਹੇ ਨਜ਼ਦੀਕ ਚਾਰ ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਸਿਟੀ ਫਗਵਾੜਾ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ਲਈ ਚਾਹਲ ਨਗਰ ਪਲਾਹੀ ਰੋਡ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਖਵਿੰਦਰ ਕੁਮਾਰ ਉਰਫ ਸੁੱਖਾ ਪੁੱਤਰ ਨਿਰਮਲ ਕੁਮਾਰ ਵਾਸੀ ਗੁਰਾਇਆ ਜੈਨ ਮਾਡਲ ਸਕੂਲ ਦੇ ਸਾਹਮਣੇ ਬਣੇ ਹੋਏ ਥੜ੍ਹੇ ਦੇ ਨਜ਼ਦੀਕ ਨਸ਼ੇ ਦਾ ਸੇਵਨ ਕਰ ਰਿਹਾ ਹੈ। ਉਸ ਕੋਲ ਹੈਰੋਇਨ ਵੀ ਹੈ। ਜਦੋਂ ਮੁਖਬਰ ਦੀ ਇਤਲਾਹ ’ਤੇ ਮੌਕੇ ’ਤੇ ਜਾ ਕੇ ਰੇਡ ਕੀਤੀ ਗਈ ਤਾਂ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਨਿਰਮਲ ਕੁਮਾਰ ਨੂੰ ਚਾਰ ਗ੍ਰਾਮ ਹੈਰੋਇਨ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ।