ਤਿੰਨ ਗ੍ਰਾਮ ਹੈਰੋਇਨ ਸਣੇ ਇਕ ਕਾਬੂ, ਮਾਮਲਾ ਦਰਜ
ਤਿੰਨ ਗ੍ਰਾਮ ਹੈਰੋਇਨ ਸਣੇ ਇੱਕ ਆਰੋਪੀ ਕਾਬੂ ਮਾਮਲਾ ਦਰਜ
Publish Date: Thu, 09 Apr 2026 07:05 PM (IST)
Updated Date: Thu, 09 Apr 2026 07:08 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਤਿੰਨ ਗ੍ਰਾਮ ਹੈਰੋਇਨ ਸਣੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਭੈੜੇ ਅਨਸਰਾਂ ਦੀ ਭਾਲ ’ਚ ਨਵਾਂ ਪਿੰਡ ਤੋਂ ਕੱਚੇ ਰਸਤੇ ਵੱਲ ਜਾ ਰਹੇ ਸੀ ਤਾਂ ਗਰਾਊਂਡ ਨਜ਼ਦੀਕ ਜਠੇਰਿਆਂ ਦੀ ਜਗ੍ਹਾ ਕੋਲ ਬਣੀ ਥੜੀ ’ਤੇ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਆਪਣੇ ਹੱਥ ਵਿਚ ਫੜਿਆ ਮੋਮੀ ਲਿਫਾਫਾ ਸੁੱਟ ਕੇ ਖਿਸਕਣ ਲੱਗਾ। ਉਸਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਦੋਂ ਜਾਂਚ ਕੀਤੀ ਤਾਂ ਉਸ ਕੋਲੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਤੂਸ਼ਾਨ ਸ਼ਰਮਾ ਉਰਫ ਮਦੀ ਪੁੱਤਰ ਪ੍ਰਮੋਦ ਸ਼ਰਮਾ ਵਾਸੀ ਨਾਰੰਗ ਸ਼ਾਹਪੁਰ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।