ਨੰਬਰਦਾਰ ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਭੁਲੱਥ ਦਾ ਸਵਾਗਤ
ਨੰਬਰਦਾਰ ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਦਾ ਚਾਰਜ ਸੰਭਾਲਣ ਤੇ ਸਵਾਗਤ ਕੀਤਾ
Publish Date: Fri, 20 Mar 2026 10:13 PM (IST)
Updated Date: Fri, 20 Mar 2026 10:16 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਅੱਜ ਤਹਿਸੀਲ ਕੰਪਲੈਕਸ ਭੁਲੱਥ ਵਿਖੇ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਦਾ ਭੁਲੱਥ ਵਿਖੇ ਚਾਰਜ ਸੰਭਾਲਣ ’ਤੇ ਨੰਬਰਦਾਰ ਯੂਨੀਅਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਦੀ ਅਗਵਾਈ ਹੇਠ ਇਕ ਵਫਦ ਅੱਜ ਨਵ-ਨਿਯੁਕਤ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਦੇ ਦਫ਼ਤਰ ਵਿਖੇ ਸਵਾਗਤ ਕਰਨ ਲਈ ਪਹੁੰਚਿਆ। ਇਸ ਮੌਕੇ ਸਮੂਹ ਨੰਬਰਦਾਰ ਯੂਨੀਅਨ ਦੇ ਮੈਂਬਰਾਨ ਵੱਲੋਂ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਨੂੰ ਗੁਲਦਸਤਾ ਭੇਟ ਕੀਤਾ ਗਿਆ। ਇਸ ਮੌਕੇ ਵਫਦ ਨੇ ਨਾਇਬ ਤਹਿਸੀਲਦਾਰ ਨੂੰ ਜੀ ਆਇਆਂ ਆਖਿਆ ਤੇ ਨੰਬਰਦਾਰ ਯੂਨੀਅਨ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਮਾਲ ਮਹਿਕਮੇ ਦੇ ਕੰਮਾਂ ਸਬੰਧੀ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇਸ ਮੌਕੇ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਨੇ ਨੰਬਰਦਾਰ ਯੂਨੀਅਨ ਦੇ ਸਮੂਹ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਮੂਹ ਨੰਬਰਦਾਰਾਂ ਦਾ ਮਾਣ ਸਨਮਾਨ ਕਰਨ ਲਈ ਵਚਨਬੱਧ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਰਾਮ ਸਿੰਘ ਮਾਨ ਤੋਂ ਇਲਾਵਾ ਤਹਿਸੀਲ ਪ੍ਰਧਾਨ ਦਲੀਪ ਸਿੰਘ, ਸਟੇਟ ਮੈਂਬਰ ਸੁਖਜਿੰਦਰ ਸਿੰਘ ਮੁਲਤਾਨੀ, ਜਸਪਾਲ ਸਿੰਘ ਘੁੰਮਣ, ਦਲਜਿੰਦਰ ਸਿੰਘ ਨਡਾਲਾ, ਜਸਵੀਰ ਸਿੰਘ ਭਦਾਸ, ਸਤਿੰਦਰਪਾਲ ਸਿੰਘ, ਭੁਪਿੰਦਰਜੀਤ ਸਿੰਘ ਤੇ ਬੱਚਨ ਸਿੰਘ ਆਦਿ ਹਾਜ਼ਰ ਸਨ ।