ਲਾਇਨਜ਼ ਕਲੱਬ ਪ੍ਰਾਈਡ ‘ਚ ਸ਼ਾਮਲ ਹੋਏ ਐੱਨਆਰਆਈ ਜੰਡੂ
ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ‘ਚ ਸ਼ਾਮਲ ਹੋਏ ਐਨ.ਆਰ.ਆਈ. ਹਰਪਾਲ ਸਿੰਘ ਜੰਡੂ
Publish Date: Sun, 15 Mar 2026 07:10 PM (IST)
Updated Date: Sun, 15 Mar 2026 07:12 PM (IST)

ਪੰਜਾਬੀ ਜਾਗਰਣ ਪ੍ਰਤਨਿਧ ਫਗਵਾੜਾ : ਐੱਨਆਰਆਈ ਹਰਪਾਲ ਸਿੰਘ ਜੰਡੂ (ਯੂਕੇ) ਦਾ ਅੱਜ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਦਫਤਰ ਕੰਗ ਐਂਟਰਪ੍ਰਾਈਜ਼ਿਜ਼ ਸੈਂਟਰਲ ਟਾਊਨ ਫਗਵਾੜਾ ਪਹੁੰਚਣ ‘ਤੇ ਕਲੱਬ ਦੇ ਚਾਰਟਰ ਪ੍ਰਧਾਨ ਤੇ ਚੇਅਰਮੈਨ (ਪੀਸ ਪੋਸਟਰ), ਡਿਸਟ੍ਰਿਕਟ 321-ਡੀ, ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਐੱਨਆਰਆਈ ਜੰਡੂ ਨੇ ਲਾਇਨ ਗੁਰਦੀਪ ਸਿੰਘ ਕੰਗ ਦੀ ਸਮਾਜ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ, ਜਿਸ ’ਤੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਨੇ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਕਲੱਬ ਵਿਚ ਸ਼ਾਮਲ ਕੀਤਾ। ਐੱਨਆਰਆਈ ਜੰਡੂ ਨੇ ਕਲੱਬ ਦੀ ਸਮਾਜ ਸੇਵੀ ਪਰੰਪਰਾ ਨੂੰ ਜਾਰੀ ਰੱਖਣ ਵਿਚ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਰਹਿੰਦਿਆਂ ਵੀ ਸਮਾਜ ਸੇਵਾ ਰਾਹੀਂ ਲੋਕਾਂ ਦੀ ਭਲਾਈ ਵਿਚ ਯੋਗਦਾਨ ਪਾਉਣਾ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਮੰਨਦੇ ਹਨ। ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦਾ ਉਦੇਸ਼ ਸਿੱਖਿਆ, ਸਿਹਤ, ਵਾਤਾਵਰਣ ਸੁਰੱਖਿਆ ਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਸਮੇਤ ਵੱਖ-ਵੱਖ ਸਮਾਜਿਕ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣਾ ਹੈ। ਲਾਇਨ ਕੰਗ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਹਰਪਾਲ ਸਿੰਘ ਜੰਡੂ ਦੇ ਕਲੱਬ ਵਿਚ ਸ਼ਾਮਲ ਹੋਣ ਨਾਲ ਕਲੱਬ ਦੀਆਂ ਗਤੀਵਿਧੀਆਂ ਹੋਰ ਮਜ਼ਬੂਤ ਹੋਣਗੀਆਂ। ਇਸ ਮੌਕੇ ਕਲੱਬ ਸਕੱਤਰ ਲਾਇਨ ਸੰਜੀਵ ਲਾਂਬਾ, ਖਜ਼ਾਨਚੀ ਲਾਇਨ ਸਤਵਿੰਦਰ ਸਿੰਘ ਭਮਰਾ, ਪੀਆਰਓ ਲਾਇਨ ਵਰੁਣ ਵਧਵਾ, ਲਾਇਨ ਨਿਖਿਲ ਵਧਵਾ, ਲਾਇਨ ਸੁਸ਼ੀਲ ਸ਼ਰਮਾ ਤੇ ਸਮਾਜ ਸੇਵਕ ਮਨੀਸ਼ ਕਨੌਜੀਆ ਆਦਿ ਮੌਜੂਦ ਸਨ।