ਰਾਜੀਵ ਧੀਰ ਨੇ ਆਪਣੀ ਪਤਨੀ ਪ੍ਰਿਆ ਧੀਰ ਲਈ ਮੰਗੀ ਟਿਕਟ
ਨੋਟ : 6 ਨੰਬਰ ਫਾਇਲ ਡਿਲੀਟ ਕਰਕੇ ਇਹ ਵਾਲੀ ਲਗਾਈ ਜਾਵੇ
Publish Date: Tue, 28 Apr 2026 10:03 PM (IST)
Updated Date: Tue, 28 Apr 2026 10:04 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਸਥਾਨਕ ਵਾਰਡ ਨੰਬਰ 9 ਤੋਂ ਆਪਣੀ ਪਤਨੀ ਪ੍ਰਿਆ ਧੀਰ ਲਈ ਦਾਅਵੇਦਾਰੀ ਪੇਸ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਟਿਕਟ ਦੇਣ ਦਾ ਅਧਿਕਾਰ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੂੰ ਹੈ। ਉਨ੍ਹਾਂ ਕਿਹਾ ਕਿ ਇਸ ਵਾਰਡ ਦੇ ਲੋਕਾਂ ਨਾਲ ਉਨ੍ਹਾਂ ਦਾ ਡੂੰਘਾ ਸਬੰਧ ਹੈ ਤੇ ਉਨ੍ਹਾਂ ਦੀ ਇਕ ਆਵਾਜ਼ ’ਤੇ ਮੈਂ ਹਰ ਵੇਲੇ ਹਾਜ਼ਰ ਹੁੰਦਾ ਹਾਂ ਤੇ ਹੁੰਦਾ ਰਹਾਂਗਾ। ਰਾਜੀਵ ਧੀਰ ਨੇ ਦੱਸਿਆ ਕਿ ਟਿਕਟ ਦਾ ਐਲਾਨ ਹੋਣ ਮਗਰੋਂ ਵਾਰਡ ਦਾ ਵੱਡੇ ਪੱਧਰ ’ਤੇ ਇਕੱਠ ਕਰਕੇ ਲੋਕਾਂ ਤੋਂ ਸਮਰਥਨ ਮੰਗਿਆ ਜਾਵੇਗਾ। ਉਨਾਂ ਦਾਅਵਾ ਵੀ ਕੀਤਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਉਹ ਵੱਡੇ ਫਰਕ ਨਾਲ ਜੇਤੂ ਰਹਿਣਗੇ। ਵਾਰਡ ਦੇ ਮੁਹੱਲਾ ਰਿਸ਼ੀ ਨਗਰ ਵਾਸੀਆਂ ਨੇ ਰਾਜੀਵ ਧੀਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਭਾਰੀ ਵੋਟਾਂ ਤੇ ਫਰਕ ਨਾਲ ਜੇਤੂ ਬਣਾਉਣਗੇ। ਇਸ ਤੋਂ ਪਹਿਲਾਂ ਰਾਜੀਵ ਧੀਰ ਮਹਾਂਰਸ਼ੀ ਵਾਲਮੀਕ ਮੰਦਰ, ਰਿਸ਼ੀ ਨਗਰ ਵਿਖੇ ਨਤਮਸਤਕ ਵੀ ਹੋਏ ਜਿਥੇ ਮੁਹੱਲਾ ਨਿਵਾਸੀਆਂ ਵੱਲੋਂ ਰਾਜੀਵ ਧੀਰ, ਪ੍ਰੀਆ ਧੀਰ, ਹਰੀਸ਼ ਪਾਲ ਨਈਅਰ, ਨੀਰਜ ਭਨੋਟ, ਸ਼ਿੰਦਰਪਾਲ, ਜਤਿੰਦਰ ਸੇਠੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲਕਸ਼ਮੀਕਾਂਤ ਸੋਨੂੰ, ਸੰਜੀਵ ਕੁਮਾਰ ਘਈ, ਗਗਨ ਨਾਹਰ, ਪੁਰਸ਼ੋਤਮ ਲਾਲ, ਸੰਨੀ ਨਾਹਰ, ਸੰਦੀਪ ਨਾਹਰ, ਚੇਤਨ ਨਾਹਰ, ਨਿਤਿਨ ਸਹੋਤਾ, ਦੀਪਕ ਕੁਮਾਰ, ਪੰਕਜ ਸਹੋਤਾ, ਮੁਨੀਸ਼ ਹੰਸ, ਸੇਠੀ ਸ਼ਾਹ, ਬੋਬੀ ਹੰਸ, ਅਕਸ਼ੇ ਨਾਹਰ, ਯੂਵੀ, ਸੰਦੀਪ ਸਹੋਤਾ, ਰਜੀਵ ਸਹੋਤਾ, ਵਿਕਰਮ ਹੰਸ, ਰਿਸ਼ੀ ਗਿੱਲ, ਦੇਵ ਗਿੱਲ, ਅਸ਼ਵਨੀ ਗਿੱਲ, ਜਤਿੰਦਰ ਸਹੋਤਾ, ਰਕੇਸ਼ ਸਹੋਤਾ ਆਦਿ ਵੀ ਹਾਜ਼ਰ ਸਨ।