ਨਵੇਂ ਬਣੇ ਪ੍ਰਧਾਨ ਡਾ. ਗੁਪਤਾ ਨੂੰ ਸੌਂਪੀ ਲਾਇਨਜ਼ ਕਲੱਬ ਦੀ ਵਾਂਗਡੋਰ
-ਕਲੱਬ ਵੱਲੋਂ ਕੀਤੇ ਵੱਖ-ਵੱਖ ਸਮਾਜ-ਸੇਵੀ ਕੰਮਾਂ ਦੀ ਰਿਪੋਰਟ ਵਿਸਥਾਰ ਨਾਲ ਪੇਸ਼ ਕੀਤੀ
ਪੰਜਾਬੀ ਜਾਗਰਣ ਟੀਮ, ਰਾਏਕੋਟ : ਸਥਾਨਕ ਏ-9 ਹੋਟਲ ਵਿਖੇ ਲਾਇਨਜ਼ ਕਲੱਬ ਰਾਏਕੋਟ ਵੱਲੋਂ ਸਾਬਕਾ ਪ੍ਰਧਾਨ ਲਾਇਨ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਤਾਜਪੋਸ਼ੀ ਸਮਾਗਮ ਦੌਰਾਨ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਡਾ. ਸੰਬੋਧ ਗੁਪਤਾ ਨੂੰ ਕਲੱਬ ਦੀ ਪ੍ਰਧਾਨਗੀ ਦੀ ਵਾਂਗਡੋਰ ਰਸਮੀ ਤੌਰ ’ਤੇ ਸੌਂਪੀ। ਸਮਾਗਮ ’ਚ ਕਲੱਬ ਦੇ ਜ਼ਿਲ੍ਹਾ ਗਵਰਨਰ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਉੱਥੇ ਹੀ ਪੀ.ਆਰ. ਜੈਰਥ, (ਪੀਡੀਜੀ) ਡਾ. ਜਤਿੰਦਰਪਾਲ ਸਿੰਘ ਸਹਿਦੇਵ (ਡੀਸੀਐੱਸ), ਸੰਜੀਵ ਸੂਦ, ਚਰਨਜੀਤ ਸਿੰਘ ਭੰਡਾਰੀ (ਆਰਸੀ) ਤੇ ਨਵੀਨ ਗਰਗ (ਜੈਡਸੀ) ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਅਜੈ ਗੋਇਲ (ਐੱਮਜੇਐੱਫ) ਵੱਲੋਂ ਸਮਾਗਮ ਦਾ ਸੰਚਾਲਨ ਕੀਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਵਾਗਤ ਕੀਤਾ। ਮਹਿਮਾਨਾਂ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਉਪਰੰਤ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕਲੱਬ ਵੱਲੋਂ ਕੀਤੇ ਵੱਖ-ਵੱਖ ਸਮਾਜ-ਸੇਵੀ ਕੰਮਾਂ ਦੀ ਰਿਪੋਰਟ ਵਿਸਥਾਰ ਨਾਲ ਦਿਖਾਈ। ਇਸ ਉਪਰੰਤ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਡਾ. ਸੰਬੋਧ ਗੁਪਤਾ ਅਤੇ ਉਨ੍ਹਾਂ ਦੀ ਟੀਮ ਨੂੰ ਲਾਇਨ ਨਰੇਸ਼ ਗੋਇਲ ਵੱਲੋਂ ਰਸਮੀ ਸਹੁੰ ਚੁਕਾਈ ਗਈ ਤੇ ਕਲੱਬ ਵਿੱਚ ਸੌਂਪੀ ਗਈ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਕਜ ਕਾਂਸਲ ਨੂੰ ਸਕੱਤਰ, ਮੁਨੀਸ਼ ਗੋਇਲ ਨੂੰ ਖਜਾਨਚੀ, ਕੇਕੇ ਸ਼ਰਮਾ ਨੂੰ ਪੀਆਰਓ ਚੁਣਿਆ ਗਿਆ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਡਾ. ਸੰਬੋਧ ਗੁਪਤਾ ਤੇ ਸਕੱਤਰ ਪੰਕਜ ਕਾਂਸਲ ਨੇ ਕਿਹਾ ਕਿ ਕਲੱਬ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਜ਼ਿਲ੍ਹਾ ਗਵਰਨਰ ਅਮ੍ਰਿਤਪਾਲ ਸਿੰਘ ਜੰਡੂ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਕਲੱਬ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਤੇ ਸਮਾਜ ਸੇਵਾ ਦੀ ਇਸ ਲੜੀ ਨੂੰ ਬਾਦਸਤੂਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਸਮਾਗਮ ਦੌਰਾਨ ਨਵੇਂ ਬਣੇ ਕਲੱਬ ਪ੍ਰਧਾਨ ਡਾ. ਸੰਬੋਧ ਗੁਪਤਾ ਵੱਲੋਂ ਸੇਵਾਮੁਕਤ ਹੈੱਡਮਾਸਟਰ ਸੁਭਾਸ਼ ਚੰਦਰ ਸ਼ਰਮਾ, ਪ੍ਰਿੰਸੀਪਲ ਕਵਿਤਾ ਸ਼ਰਮਾ, ਜੈ ਦੇਵ ਕੌੜਾ, ਸਾਬਕਾ ਕੌਂਸਲਰ ਸੱਤਪਾਲ ਵਰਮਾ, ਡਾ. ਚੰਚਲ ਗੁਪਤਾ, ਡਾ. ਬੀਐੱਲ ਬਾਂਸਲ ਤੇ ਵਿਨੋਦ ਜੈਨ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਕਾਰੋਬਾਰੀ ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ, ਰਜਿੰਦਰਪਾਲ ਗੋਇਲ, ਮੁਕੇਸ਼ ਗੁਪਤਾ, ਮੀਨੂ ਜੈਨ, ਦੀਪਕ ਜੈਨ, ਪਵਨ ਵਰਮਾ, ਡਾ. ਦੁਰਗੇਸ਼ ਸ਼ਰਮਾ, ਗੁਲਸ਼ਨ ਮਿੱਤਲ, ਰਮੇਸ਼ ਗਰਗ, ਡਾ. ਵਿਸ਼ਾਲ ਜੈਨ, ਡਾ.ਵਰੁਣ ਬਾਂਸਲ, ਸੁਭਾਸ਼ ਪਾਸੀ, ਬੀ.ਆਰ. ਸ਼ਰਮਾ, ਅਨਿਲ ਅਗਰਵਾਲ, ਵਿਨੋਦ ਜੈਨ ਰਾਜੂ, ਬਿਕਰਮਜੀਤ ਬਾਂਸਲ, ਡਾ. ਐੱਸਐੱਸ ਸੰਧੂ, ਕਪਿਲ ਗਰਗ, ਰਾਜੀਵ ਗੁਲਾਟੀ, ਸੰਦੀਪ ਸ਼ਰਮਾ, ਦਿਲਜੀਤ ਸਿੰਘ, ਅਮਿਤ ਪਾਸੀ, ਡਾ. ਰਮਣੀਕ ਦਿਓਲ, ਰਾਜਕੁਮਾਰ ਹਾਜ਼ਰ ਸਨ।