ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ, ਫਗਵਾੜਾ ਨੇ ਨਵੇਂ ਅਹੁਦੇਦਾਰ ਚੁਣੇ
ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ, ਫਗਵਾੜਾ ਦੇ ਨਵੇਂ ਅਹੁਦੇਦਾਰ ਨਿਯੁਕਤ
Publish Date: Mon, 16 Mar 2026 07:16 PM (IST)
Updated Date: Mon, 16 Mar 2026 07:19 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਰੇਲਵੇ ਰੋਡ ਇੰਜਣ ਪਾਰਟਸ ਐਸੋਸੀਏਸ਼ਨ, ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਵਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਹੋਟਲ ਵਿਖੇ ਹੋਈ, ਜਿਥੇ ਸੰਗਠਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਅਸ਼ੋਕ ਸ਼ਰਮਾ ਨੂੰ ਚੇਅਰਮੈਨ, ਸੰਜੀਵ ਅਰੋੜਾ ਨੂੰ ਜਨਰਲ ਸਕੱਤਰ ਤੇ ਦਰਸ਼ਨ ਭੱਲਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਟੀਮ ਮੈਂਬਰਾਂ ਨੇ ਪ੍ਰਧਾਨ ਵਰਿੰਦਰ ਸ਼ਰਮਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਨਾਲ ਨਿਭਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ। ਉਨ੍ਹਾਂ ਨੇ ਸਾਰੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਸੰਦੀਪ ਕਵਾਤਰਾ, ਰਾਹੁਲ ਸ਼ਰਮਾ, ਅਜੇ ਕਵਾਤਰਾ, ਪੁਨੀਤ ਕਪੂਰ, ਗੁਰਦੀਪ ਸਿੰਘ ਪਰਮਾਰ, ਸੰਜੀਵ ਅਰੋੜਾ, ਗੌਰਵ ਢੀਂਗਰਾ ਅਤੇ ਰਮੇਸ਼ ਵਰਮਾ ਵੀ ਮੌਜੂਦ ਸਨ।