ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ’ਚ ਸ਼ਾਮਲ ਹੋਏ ਨਵੇਂ ਮੈਂਬਰ
ਐਨ.ਆਰ.ਆਈ. ਸੁਖਦੇਵ ਰਾਜ ਮਨੀਲਾ ਸਮੇਤ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ‘ਚ ਸ਼ਾਮਲ ਹੋਏ ਨਵੇਂ ਮੈਂਬਰ
Publish Date: Fri, 10 Apr 2026 08:44 PM (IST)
Updated Date: Fri, 10 Apr 2026 08:47 PM (IST)
ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਐੱਨਆਰਆਈ ਸੁਖਦੇਵ ਰਾਜ ਮਨੀਲਾ ਤੋਂ ਇਲਾਵਾ ਦੋ ਹੋਰ ਨਵੇਂ ਮੈਂਬਰਾਂ ਵਿਜੇ ਕੁਮਾਰ ਅਤੇ ਨਿਖਿਲ ਵਧਵਾ ਦਾ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵਿੱਚ ਸ਼ਾਮਲ ਹੋਣ ’ਤੇ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਚੇਅਰਮੈਨ (ਪੀਸ ਪੋਸਟਰ), ਡਿਸਟ੍ਰਿਕਟ 321-ਡੀ, ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੇ ਕੰਗ ਐਂਟਰਪ੍ਰਾਈਜ਼ਿਜ਼ ਸੈਂਟਰਲ ਟਾਊਨ ਫਗਵਾੜਾ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ। ਐੱਨਆਰਆਈ ਸੁਖਦੇਵ ਰਾਜ ਮਨੀਲਾ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਲਾਇਨ ਗੁਰਦੀਪ ਸਿੰਘ ਕੰਗ ਦੀ ਸਮਾਜ ਸੇਵਾ ਦੀ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਲੱਬ ਦੀ ਸਮਾਜ ਸੇਵੀ ਪਰੰਪਰਾ ਨੂੰ ਜਾਰੀ ਰੱਖਣ ਵਿੱਚ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ।
ਸੁਖਦੇਵ ਰਾਜ ਮਨੀਲਾ ਨੇ ਕਿਹਾ ਕਿ ਵਿਦੇਸ਼ ਵਿੱਚ ਰਹਿੰਦਿਆਂ ਵੀ ਸਮਾਜ ਸੇਵਾ ਰਾਹੀਂ ਲੋਕਾਂ ਦੀ ਭਲਾਈ ਵਿੱਚ ਯੋਗਦਾਨ ਪਾਉਣਾ ਉਹ ਆਪਣਾ ਫਰਜ਼ ਸਮਝਦੇ ਹਨ। ਲਾਇਨ ਗੁਰਦੀਪ ਸਿੰਘ ਕੰਗ ਨੇ ਸਮੂਹ ਨਵੇਂ ਸ਼ਾਮਲ ਮੈਂਬਰਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਦਿਆਂ ਕਲੱਬ ਵਿੱਚ ਸ਼ਾਮਲ ਕੀਤਾ ਅਤੇ ਦੱਸਿਆ ਕਿ ਕਲੱਬ ਵੱਲੋਂ ਮਹੀਨਾਵਾਰ ਰਾਸ਼ਨ ਵੰਡਣ ਤੋਂ ਇਲਾਵਾ ਦੰਦਾਂ ਤੇ ਹੱਡੀਆਂ-ਜੋੜਾਂ ਦੇ ਮੈਡੀਕਲ ਕੈਂਪ ਲਾਉਣ ਦੇ ਸਥਾਈ ਪ੍ਰਾਜੈਕਟ ਵੀ ਜਲਦੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦਾ ਉਦੇਸ਼ ਸਿੱਖਿਆ, ਸਿਹਤ, ਵਾਤਾਵਰਣ ਸੁਰੱਖਿਆ ਅਤੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਸਮੇਤ ਵੱਖ-ਵੱਖ ਸਮਾਜਿਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣਾ ਹੈ। ਉਨ੍ਹਾਂ ਕਿਹਾ ਕਿ ਕਲੱਬ ਨੂੰ ਇਸ ਗੱਲ ਦਾ ਮਾਣ ਹੈ ਕਿ ਸਮਾਜ ਸੇਵਾ ਦੀ ਭਾਵਨਾ ਰੱਖਣ ਵਾਲੇ ਨਵੇਂ ਮੈਂਬਰ ਕਲੱਬ ਵਿੱਚ ਸ਼ਾਮਲ ਹੋ ਰਹੇ ਹਨ। ਲਾਇਨ ਕੰਗ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਲਾਇਨ ਸੁਖਦੇਵ ਰਾਜ, ਲਾਇਨ ਵਿਜੇ ਕੁਮਾਰ ਅਤੇ ਲਾਇਨ ਨਿਖਿਲ ਵਧਵਾ ਕਲੱਬ ਦੀਆਂ ਸਰਗਰਮੀਆਂ ਨੂੰ ਹੋਰ ਅੱਗੇ ਵਧਾਉਣ ਵਿੱਚ ਸਹਿਯੋਗ ਕਰਨਗੇ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੇਂ ਆਯਾਮ ਸਥਾਪਤ ਹੋਣਗੇ। ਇਸ ਮੌਕੇ ਕਲੱਬ ਸਕੱਤਰ ਲਾਇਨ ਸੰਜੀਵ ਲਾਂਬਾ, ਖਜ਼ਾਨਚੀ ਲਾਇਨ ਸਤਵਿੰਦਰ ਸਿੰਘ ਭਮਰਾ, ਪੀਆਰਓ ਲਾਇਨ ਵਰੁਣ ਵਧਵਾ, ਲਾਇਨ ਸੁਸ਼ੀਲ ਸ਼ਰਮਾ, ਲਾਇਨ ਸ਼ਾਮ ਸੁੰਦਰ ਅਰੋੜਾ, ਲਾਇਨ ਵਿਪਨ ਸ਼ਰਮਾ, ਸਮਾਜ ਸੇਵਕ ਕੇਕੇ ਸ਼ਰਮਾ ਅਤੇ ਸਮਾਜ ਸੇਵਕ ਐੱਸਪੀ ਬਸਰਾ ਆਦਿ ਮੌਜੂਦ ਸਨ।