ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸੁਲਤਾਨਪੁਰ ਦੀ ਨਵੀਂ ਕਮੇਟੀ ਦਾ ਗਠਨ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸੁਲਤਾਨਪੁਰ ਦੀ ਨਵੀਂ ਕਮੇਟੀ ਦਾ ਗਠਨ
Publish Date: Wed, 11 Mar 2026 09:50 PM (IST)
Updated Date: Wed, 11 Mar 2026 09:54 PM (IST)

ਡਾ. ਮਲਕੀਤ ਸਿੰਘ ਫੱਤੋਵਾਲ ਪ੍ਰਧਾਨ ਤੇ ਚੈਂਚਲ ਸਿੰਘ ਸਕੱਤਰ ਨਿਯੁਕਤ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਅਧੀਨ ਜ਼ੋਨ ਸੁਲਤਾਨਪੁਰ ਦੀ ਨਵੀਂ ਕਮੇਟੀ ਦੀ ਚੋਣ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਵਿਚ ਕਰਵਾਈ ਗਈ। ਇਹ ਚੋਣ ਪੰਚ ਪ੍ਰਧਾਨੀ ਪ੍ਰਣਾਲੀ ਅਨੁਸਾਰ ਪਿੰਡਾਂ ਤੋਂ ਆਏ ਡੈਲੀਗੇਟਾਂ ਦੀ ਹਾਜ਼ਰੀ ਵਿਚ ਕਰਵਾਈ ਗਈ। ਚੋਣ ਦੌਰਾਨ ਸਰਬਸੰਮਤੀ ਨਾਲ ਡਾ. ਮਲਕੀਤ ਸਿੰਘ ਫੱਤੋਵਾਲ ਨੂੰ ਜ਼ੋਨ ਪ੍ਰਧਾਨ ਤੇ ਚੈਂਚਲ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸਤਨਾਮ ਸਿੰਘ ਖਜ਼ਾਨਚੀ, ਮਨਦੀਪ ਸਿੰਘ ਪ੍ਰੈੱਸ ਸਕੱਤਰ, ਸਰਵਣ ਸਿੰਘ ਬਾਊਪੁਰ ਤੇ ਬੀਬੀ ਸੁਖਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਤਰਸੇਮ ਸਿੰਘ ਤੇ ਚਰਨਜੀਤ ਕੌਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਤੇ ਬੀਬੀ ਨਿਰਮਲ ਕੌਰ ਮੀਤ ਖਜ਼ਾਨਚੀ, ਜਗਤਾਰ ਸਿੰਘ ਮੀਤ ਪ੍ਰੈੱਸ ਸਕੱਤਰ, ਜੋਗਾ ਸਿੰਘ ਤੇ ਬੀਬੀ ਲਖਵੀਰ ਕੌਰ ਮੀਤ ਸਕੱਤਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਜੋਸਨ ਨੂੰ ਆਈਟੀ ਸੈੱਲ ਇੰਚਾਰਜ, ਪਰਮਜੀਤ ਸਿੰਘ ਨੂੰ ਲੰਗਰ ਕਮੇਟੀ ਇੰਚਾਰਜ, ਹਰਦੀਪ ਸਿੰਘ ਬਾਊਪੁਰ ਨੂੰ ਸੰਗਠਨ ਸਕੱਤਰ, ਜਦਕਿ ਪੁਸ਼ਪਿੰਦਰ ਸਿੰਘ ਮੋਮੀ, ਹੰਸਰਾਜ ਤੇ ਬੀਬੀ ਮਨਪ੍ਰੀਤ ਕੌਰ ਨੂੰ ਸਲਾਹਕਾਰ ਬਣਾਇਆ ਗਿਆ ਹੈ। ਇਸ ਕਮੇਟੀ ਵਿਚ ਸੁਰਿੰਦਰ ਕੌਰ, ਬਿੰਦਰ ਸਿੰਘ, ਬੀਬੀ ਦਰਸ਼ਨ ਕੌਰ ਤੇ ਨਵਰਾਜ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਤਰ੍ਹਾਂ ਕੁੱਲ 23 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।