ਨੇਤਾ ਜੀ ਸੁਭਾਸ਼ ਚੰਦਰ ਬੋਸ ਕਮੇਟੀ ਨੇ 314ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ
ਨੇਤਾ ਜੀ ਸੁਭਾਸ਼ ਚੰਦਰ ਬੋਸ ਕਮੇਟੀ ਨੇ 314ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ
Publish Date: Sat, 25 Apr 2026 06:50 PM (IST)
Updated Date: Sun, 26 Apr 2026 04:13 AM (IST)

- ‘ਆਪ’ ਆਗੂ ਸੁਖਵੰਤ ਪੱਡਾ ਨੇ ਲੋੜਵੰਦ ਪਰਿਵਾਰਾਂ ਨੂੰ ਕੀਤੀ ਰਾਸ਼ਨ ਦੀ ਵੰਡ ਕੈਪਸ਼ਨ: 25ਕੇਪੀਟੀ22 ਆਮ ਆਦਮੀ ਪਾਰਟੀ ਦੇ ਆਗੂ ਤੇ ਐਨਆਰਆਈ ਸੁਖਵੰਤ ਸਿੰਘ ਪੱਡਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਸਕੂਲੀ ਵਿਦਿਆਰਥਣਾਂ ਨੂੰ 100 ਰੁਪਏ ਦੀ ਸਹਾਇਤਾ ਵੰਡ ਕਰਦੇ ਹੋਏ ਨਾਲ ਹਨ ਪ੍ਰਧਾਨ ਰਮੇਸ਼ ਮਹਿਰਾ ਅਤੇ ਹੋਰ ਆਗੂ। ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਮਾਜ ਸੇਵੀ ਸੰਸਥਾ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਰਕਤਦਾਨ ਮਾਨਵ ਕਲਿਆਣ ਕਮੇਟੀ ਵੱਲੋਂ 314ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਐਨ.ਆਰ.ਆਈ ਪੈਟਰਨ ਸੁਦੇਸ਼ ਗੁਪਤਾ (ਅਮਰੀਕਾ) ਅਤੇ ਡਾ. ਰਣਵੀਰ ਕੌਸ਼ਲ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਪ੍ਰਧਾਨ ਰਮੇਸ਼ ਮਹਿਰਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਵਜੋਂ ਐਨਆਰਆਈ ਸੁਖਵੰਤ ਸਿੰਘ ਪੱਡਾ (ਪ੍ਰਧਾਨ ਹਿਊਮਨ ਰਾਈਟਸ ਪੰਜਾਬ, ਸੈਕਟਰੀ ਕਿਸਾਨ ਵਿੰਗ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਨੇਤਾ) ਨੇ ਆਪਣੇ ਹੱਥਾਂ ਨਾਲ 65 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ 20 ਸਕੂਲੀ ਵਿਦਿਆਰਥਣਾਂ ਨੂੰ 100 ਰੁਪਏ ਦੀ ਸਹਾਇਤਾ ਵੰਡ ਕੀਤੀ । ਇਸ ਦੌਰਾਨ ਸੰਸਥਾ ਵੱਲੋਂ ਡਾ. ਰਣਵੀਰ ਕੌਸ਼ਲ, ਰਮੇਸ਼ ਮਹਿਰਾ, ਅਸ਼ੋਕ ਪੁਰੀ, ਪਵਨ ਸ਼ਰਮਾ, ਪ੍ਰੋਫੈਸਰ ਸੁਖਵਿੰਦਰ ਸਾਗਰ ਅਤੇ ਰਾਕੇਸ਼ ਮਹਾਜਨ ਨੇ ਮੁੱਖ ਮਹਿਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਸਮਾਗਮ ਵਿੱਚ ਡਾ. ਰਣਵੀਰ ਕੌਸ਼ਲ, ਰਮੇਸ਼ ਮਹਿਰਾ, ਪਵਨ ਸ਼ਰਮਾ, ਅਸ਼ੋਕ ਪੁਰੀ, ਪ੍ਰੋਫੈਸਰ ਸੁਖਵਿੰਦਰ ਸਾਗਰ, ਜਸਵੰਤ ਸਿੰਘ ਨੰਦਾ, ਮਲਕੀਤ ਸਿੰਘ, ਕੰਵਰਜੀਤ ਸਿੰਘ ਬਾਵਾ, ਜੋਤੀ ਪ੍ਰਕਾਸ਼ ਸ਼ਰਮਾ, ਰਾਜੇਸ਼ ਮਲਹੋਤਰਾ, ਸ਼ਿਵ ਦਰਸ਼ਨ ਕਪੂਰ, ਚਰਨਜੀਤ ਸਿੰਘ ਚਾਹਲ, ਟੀ.ਐਸ. ਬਾਲੀ, ਅਰੁਣ ਗੁਪਤਾ, ਸਮਾਜ ਸੇਵੀ ਸਤੀਸ਼ ਕੁਮਾਰ ਸ਼ਰਮਾ, ਨਰੇਸ਼ ਸੁਜੋ-ਕਾਲੀਆ, ਪ੍ਰਵੀਣ ਚਕੋਰਿਆ, ਕਮਲ ਪੱਡਾ, ਜੋਗਿੰਦਰ ਤਲਵਾਰ, ਨਰੇਸ਼ ਬਿੱਟੂ, ਰਮੇਸ਼ ਗਿੱਲ, ਰਮੇਸ਼ ਭਗਤ, ਕੁਲਦੀਪ ਪਾਸੀ ਅਤੇ ਸੰਸਥਾ ਦੇ ਹੋਰ ਮੈਂਬਰ ਮੌਜੂਦ ਰਹੇ। ਇਸ ਮੌਕੇ ਰਾਕੇਸ਼ ਮਹਾਜਨ (ਮੈਨੇਜਰ, ਐਮ.ਡੀ.ਐਸ.ਡੀ ਸਕੂਲ) ਨੇ ਮੰਚ ਸੰਚਾਲਨ ਦੀ ਭੂਮਿਕਾ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਤੇ ਅੰਤ ’ਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।