ਬਦਲਦੇ ਮੌਸਮ ’ਚ ਐਲਰਜੀ ਤੋਂ ਸਾਵਧਾਨ ਰਹਿਣ ਦੀ ਲੋੜ : ਡਾ. ਮੋਦੀ
ਬਦਲਦੇ ਮੌਸਮ ’ਚ ਐਲਰਜੀ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਲੋੜ : ਡਾ. ਦੀਪਕ ਮੋਦੀ
Publish Date: Thu, 07 May 2026 08:14 PM (IST)
Updated Date: Thu, 07 May 2026 08:17 PM (IST)

ਧੂੜ, ਪ੍ਰਦੂਸ਼ਣ ਤੇ ਤਾਪਮਾਨ ’ਚ ਤਬਦੀਲੀ ਕਾਰਨ ਵੱਧ ਰਹੀਆਂ ਹਨ ਸਾਹ ਤੇ ਦਮਾ ਸਬੰਧੀ ਸਮੱਸਿਆਵਾਂ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਬਦਲਦੇ ਮੌਸਮ ਦੌਰਾਨ ਐਲਰਜੀ ਤੇ ਸਾਹ ਨਾਲ ਸਬੰਧਤ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਹ, ਦਮਾ ਤੇ ਐਲਰਜੀ ਦੇ ਮਾਹਰ ਡਾ. ਦੀਪਕ ਮੋਦੀ ਨੇ ਕਿਹਾ ਕਿ ਮੌਸਮ ਵਿਚ ਅਚਾਨਕ ਆਈ ਤਬਦੀਲੀ, ਧੂੜ-ਮਿੱਟੀ, ਪ੍ਰਦੂਸ਼ਣ ਤੇ ਪਰਾਗ ਕਣਾਂ ਕਾਰਨ ਲੋਕਾਂ ਨੂੰ ਖਾਂਸੀ, ਛਿੱਕਾ, ਸਾਹ ਫੁੱਲਣਾ, ਨੱਕ ਵਗਣਾ ਤੇ ਅੱਖਾਂ ਵਿਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ. ਦੀਪਕ ਮੋਦੀ ਨੇ ਦੱਸਿਆ ਕਿ ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਤੇ ਦਮਾ ਦੇ ਮਰੀਜ਼ਾਂ ਨੂੰ ਇਸ ਮੌਸਮ ਵਿਚ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਘਰ ਤੇ ਆਸ-ਪਾਸ ਸਫਾਈ ਰੱਖਣੀ ਚਾਹੀਦੀ ਹੈ ਤੇ ਧੂੜ ਵਾਲੀਆਂ ਥਾਵਾਂ ਤੋਂ ਬਚਣਾ ਚਾਹੀਦਾ ਹੈ। ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨ ਨਾਲ ਕਾਫੀ ਹੱਦ ਤੱਕ ਐਲਰਜੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਜੇ ਲਗਾਤਾਰ ਛਿੱਕਾਂ, ਖਾਂਸੀ ਜਾਂ ਸਾਹ ਲੈਣ ਵਿਚ ਤਕਲੀਫ਼ ਹੋਵੇ ਤਾਂ ਤੁਰੰਤ ਮਾਹਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤੇ ਆਪਣੀ ਮਰਜ਼ੀ ਨਾਲ ਦਵਾਈ ਨਾ ਲਈ ਜਾਵੇ। ਡਾ. ਮੋਦੀ ਨੇ ਕਿਹਾ ਕਿ ਸਮੇਂ ਸਿਰ ਇਲਾਜ ਤੇ ਸਾਵਧਾਨੀਆਂ ਨਾਲ ਐਲਰਜੀ ਤੇ ਦਮਾ ਵਰਗੀਆਂ ਬਿਮਾਰੀਆਂ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ।