ਨਨਕਾਣਾ ਸਾਹਿਬ ਖਾਲਸਾ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
ਨਨਕਾਣਾ ਸਾਹਿਬ ਖਾਲਸਾ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Thu, 14 May 2026 07:40 PM (IST)
Updated Date: Thu, 14 May 2026 07:42 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਨਕਾਣਾ ਸਾਹਿਬ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਆਰਟਸ ਦੇ ਨਤੀਜੇ ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੀਖਿਆ ਵਿਚ ਕੁੱਲ 52 ਵਿਦਿਆਰਥੀਆਂ ਨੇ ਭਾਗ ਲਿਆ ਤੇ ਸਭ ਨੇ ਫਸਟ ਡਿਵੀਜ਼ਨ ਨਾਲ ਪ੍ਰੀਖਿਆ ਪਾਸ ਕੀਤੀ। ਇੰਗਲਿਸ਼ ਮੀਡੀਅਮ ਦੇ ਵਿਦਿਆਰਥੀਆਂ ਨੇ ਸਕੂਲ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਵਿਸ਼ੇਸ਼ ਮਾਣ ਪ੍ਰਾਪਤ ਕੀਤਾ। ਮੁਨੀਸ਼ਾ ਭੱਟੀ ਨੇ 451/500 (90.2%) ਅੰਕਾਂ ਨਾਲ ਪਹਿਲੇ, ਮਾਨਸੀ ਤੇ ਇੰਦਰਪ੍ਰੀਤ ਨੇ 450/500 (90%) ਅੰਕਾਂ ਨਾਲ ਸਾਂਝੇ ਤੌਰ ਤੇ ਦੂਜੇ ਤੇ ਮਨਪ੍ਰੀਤ ਕੌਰ 447/500 (89.4%) ਅੰਕਾਂ ਨਾਲ ਤੀਜੇ ਸਥਾਨ ਤੇ ਰਹੀ । ਸਿਮਰਨਜੀਤ ਕੌਰ 441/500 (88.2%) ਅੰਕਾਂ ਨਾਲ ਚੌਥੇ ਤੇ ਸਿਮਰਨ 436/500 (87.2%) ਅੰਕਾਂ ਨਾਲ ਪੰਜਵੇਂ ਸਥਾਨ ਤੇ ਰਹੀ। ਪ੍ਰਿੰਸੀਪਲ ਮਿਸਿਜ਼ ਨਿਧੀ ਸੰਗੋਤਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ 14 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ, 16 ਵਿਦਿਆਰਥੀਆਂ ਨੇ 70 ਤੋਂ 80 ਫੀਸਦੀ, ਜਦਕਿ 22 ਵਿਦਿਆਰਥੀਆਂ ਨੇ 60 ਤੋਂ 70 ਫੀਸਦੀ ਅੰਕ ਪ੍ਰਾਪਤ ਕੀਤੇ। ਇੰਜੀ. ਸਵਰਨ ਸਿੰਘ, ਪ੍ਰਧਾਨ ਗਵਰਨਿੰਗ ਕੌਂਸਲ ਗੁਰੂ ਨਾਨਕ ਕਾਲਜ ਸੁਲਤਾਨਪੁਰ ਲੋਧੀ, ਬੀਬੀ ਗੁਰਪ੍ਰੀਤ ਕੌਰ, ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਤੇ ਪ੍ਰਸਾਸ਼ਕ ਇੰਜੀ. ਨਿਮਰਤਾ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਪਰਵੀਨ ਕੁਮਾਰੀ, ਨੀਨਾ ਕੁਮਾਰੀ, ਮੋਨਿਕਾ, ਪਵਨਪ੍ਰੀਤ, ਅਮਨਪ੍ਰੀਤ, ਕੰਵਲਜੀਤ, ਕੋਮਲਪ੍ਰੀਤ, ਸਿਮਰਜੀਤ, ਮਨਦੀਪ, ਲਤਾ ਆਦਿ ਸਟਾਫ ਮੈਂਬਰ ਹਾਜ਼ਰ ਸਨ।