ਮੇਰਾ ਮਕਸਦ ਇਲਾਕੇ ਦਾ ਸਰਬਪੱਖੀ ਵਿਕਾਸ ਰਿਹਾ ਹੈ : ਸੁਖਵਿੰਦਰ ਸੁੱਖਾ
ਮੇਰਾ ਮਕਸਦ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਇਲਾਕੇ ਦਾ ਸਰਵ ਪੱਖੀ ਵਿਕਾਸ ਰਿਹਾ ਹੈ : ਸੁਖਵਿੰਦਰ ਸੁੱਖਾ
Publish Date: Mon, 04 May 2026 07:32 PM (IST)
Updated Date: Tue, 05 May 2026 04:14 AM (IST)

ਕਪੂਰਥਲਾ :ਮੁਹੱਲਾ ਮਹਿਤਾਬਗੜ ਵਿਖੇ ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁਹੱਲਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਲਾਕੇ ਦੇ ਵਿਕਾਸ ਸੰਬੰਧੀ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ । ਮੀਟਿੰਗ ਦੌਰਾਨ ਬੋਲਦਿਆਂ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਹਮੇਸ਼ਾ ਹੀ ਲੋਕਾਂ ਦੀ ਭਲਾਈ ਅਤੇ ਇਲਾਕੇ ਦਾ ਸਰਬਪੱਖੀ ਵਿਕਾਸ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੋਕਾਂ ਵੱਲੋਂ ਮਿਲੀ ਸਰਾਹਨਾ ਉਨ੍ਹਾਂ ਲਈ ਹੌਸਲਾ ਅਫਜ਼ਾਈ ਦਾ ਕਾਰਨ ਹੈ। ਮੀਟਿੰਗ ਵਿੱਚ ਹਾਜ਼ਰ ਮੁਹੱਲਾ ਵਾਸੀਆਂ ਨੇ ਇਕਜੁੱਟ ਹੋ ਕੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਦੌਰਾਨ ਸੁਖਵਿੰਦਰ ਸਿੰਘ ਸੁੱਖਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਰਹਿਣਗੇ। ਇਸ ਮੌਕੇ ਕਈ ਵਾਸੀਆਂ ਨੇ ਆਪਣੇ ਸੁਝਾਅ ਵੀ ਦਿੱਤੇ ਅਤੇ ਇਲਾਕੇ ਵਿੱਚ ਹੋਰ ਸੁਵਿਧਾਵਾਂ ਨੂੰ ਵਧਾਉਣ ਦੀ ਮੰਗ ਕੀਤੀ। ਸੁਖਵਿੰਦਰ ਸਿੰਘ ਸੁੱਖਾ ਨੇ ਸਭ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਜਲਦ ਹੀ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ। ਮੀਟਿੰਗ ਦੇ ਅੰਤ ‘ਤੇ ਸਾਰੇ ਹਾਜ਼ਰੀਨਾਂ ਨੇ ਇਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਆਉਣ ਵਾਲੀਆਂ ਚੋਣਾਂ ਵਿੱਚ ਇੱਕਜੁੱਟ ਰਹਿਣ ਦਾ ਫੈਸਲਾ ਕੀਤਾ। ਇਸ ਮੀਟਿੰਗ ਨੇ ਇਲਾਕੇ ਵਿੱਚ ਚੋਣੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਹੈ ਅਤੇ ਲੋਕਾਂ ਵਿੱਚ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਤੇ ਸੁੱਖਾ ਅਰਫਵਾਲਾ, ਮਨਜੀਤ ਸਿੰਘ, ਮਹਿੰਦਰ ਪਲਵਾਨ, ਜੈਲਾ ਮੱਟੂ, ਸੁੱਖਾ ਡਰੈਵਰ, ਸੁਰਿੰਦਰ, ਲਵਲੀ ਮਾਸਟਰ, ਲੱਕੀ, ਮੁੱਲਖ ਰਾਜ ਸ਼ੇਰਗਿੱਲ, ਜਿੱਦਰ ਪਲਵਾਨ, ਬਾਬਾ ਸੁਮਨਦੀਪ ਸਿੰਘ, ਬਲਦੇਵ, ਪਰੇਮ ਭਗਤ, ਹਨੀ ਸਾਂਈ, ਵਿਸ਼ਾਲ ਵੱਸੀ, ਮੋਤੀ, ਊਸ਼ਾ, ਬਿੱਟੂ, ਪ੍ਰਿਤੀ, ਗੁਰਮੀਤੋ ਸੁੰਦਰ ਨਗਰ, ਭੋਲੀ ਸੁੰਦਰ ਨਗਰ, ਰਾਣੀ, ਮਨਜੀਤ, ਰਜੀਆਂ, ਗੋਗੀ ਅਤੇ ਹੋਰ ਹਾਜ਼ਰ ਸਨ ।