ਮੁਸਲਿਮ ਭਾਈਚਾਰੇ ਵੱਲੋਂ ਈਦ ਚੰਦਰਮਾ ਦੇਖਣ ਉਪਰੰਤ ਮਨਾਈ ਜਾਵੇਗੀ : ਮੌਲਵੀ ਅਬਦੁਲ ਹਮੀਦ
ਮੁਸਲਿਮ ਭਾਈਚਾਰੇ ਵਲੋਂ ਈਦ ਚੰਨ ਦੇਖਣ ਉਪਰੰਤ ਮਨਾਈ ਜਾਵੇਗੀ-ਮੌਲਵੀ ਅਬਦੁਲ ਹਮੀਦ
Publish Date: Tue, 17 Mar 2026 09:05 PM (IST)
Updated Date: Tue, 17 Mar 2026 09:07 PM (IST)
--ਈਦਗਾਹ ’ਚ ਨਮਾਜ਼ ਸਵੇਰੇ 9:30 ਵਜੇ ਹੋਵੇਗੀ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪਵਿੱਤਰ ਰਮਜ਼ਾਨ ਦਾ ਮਹੀਨਾ ਬਹੁਤ ਹੀ ਬਰਕਤਾਂ ਵਾਲਾ ਹੈ ਤੇ ਹੁਣ ਇਹ ਆਪਣੇ ਆਖ਼ਰੀ ਪੜਾਅ ਤੇ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈਦਗਾਹ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ ਨੇ ਕਿਹਾ ਕਿ ਰਮਜ਼ਾਨ ਮਹੀਨੇ ਦੇ ਖ਼ਤਮ ਹੁੰਦੇ ਹੀ ਈਦ ਦੀ ਨਮਾਜ਼ ਸਵੇਰੇ 9.30 ਵਜੇ ਬੱਸ ਸਟੈਂਡ ਨਜ਼ਦੀਕ ਈਦਗਾਹ ਵਿਚ ਪੜ੍ਹਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕਲੰਡਰਾਂ ਮੁਤਾਬਿਕ ਈਦ 21 ਮਾਰਚ ਦੀ ਹੈ ਪ੍ਰੰਤੂ ਚੰਦ ਦੇਖਣ ਉਪਰੰਤ ਹੀ ਈਦ ਮਨਾਈ ਜਾਵੇਗੀ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਮਾਜ਼ ਕਾਇਮ ਕਰਨ ਤੇ ਕੁਰਾਨ ਸ਼ਰੀਫ਼ ਨੂੰ ਪੜ੍ਹਣ ਲਈ ਕਿਹਾ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਵਾਰ ਫਿਤਰੇ ਦੀ ਰਕਮ ਪ੍ਰਤੀ ਵਿਅਕਤੀ 50 ਰੁਪਏ ਹੈ ਜੋ ਕਿ ਈਦ ਦੀ ਨਮਾਜ਼ ਤੋਂ ਪਹਿਲਾਂ ਅਦਾ ਕਰਨੀ ਚਾਹੀਦੀ ਹੈ। ਈਦ ਦੇ ਤਿਉਹਾਰ ਸਬੰਧੀ ਅੰਮ੍ਰਿਤਸਰ ਰੋਡ ਤੇ ਸਥਿਤ ਮਸਜਿਦ ਬੀਬੀ ਪੀਰੋਂਵਾਲੀ ਚ ਈਦ ਦੀ ਨਮਾਜ਼ ਸਵੇਰੇ 9.00 ਵਜੇ ਮੌਲਾਨਾ ਅਮਾਨੁੱਲਾ ਮਜਾਹਰੀ ਵੱਲੋਂ ਪੜ੍ਹਾਈ ਜਾਵੇਗੀ। ਉਨ੍ਹਾਂ ਨਮਾਜ਼ੀਆਂ ਨੂੰ ਸਮੇਂ ਸਿਰ ਪੁੱਜਣ ਦੀ ਅਪੀਲ ਕੀਤੀ।