ਮੁਹੱਬਤ ਨਗਰ ’ਚੋਂ ਘਰ ਦੇ ਬਾਹਰੋਂ ਮੋਟਰ ਸਾਈਕਲ ਚੋਰੀ
ਮੁਹੱਬਤ ਨਗਰ ਇਲਾਕੇ ਵਿਚੋਂ ਘਰ ਦੇ ਬਾਹਰੋ ਮੋਟਰ ਸਾਈਕਲ ਚੋਰੀ
Publish Date: Wed, 11 Mar 2026 09:26 PM (IST)
Updated Date: Wed, 11 Mar 2026 09:30 PM (IST)

--ਘਟਨਾ ਸੀਸੀਟੀਵੀ ’ਚ ਕੈਦ, ਮੁਲਜ਼ਮ ਦੀ ਹੋਈ ਪਛਾਣ ਜਲਦ ਕੀਤਾ ਜਾਵੇਗਾ ਕਾਬੂ : ਐੱਸਐੱਚਓ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਮੁਹੱਬਤ ਨਗਰ ਇਲਾਕੇ ਵਿਚ ਇਕ ਘਰ ਦੇ ਬਾਹਰੋਂ ਸਪਲੈਂਡਰ ਮੋਟਰ ਸਾਈਕਲ ਚੋਰੀ ਹੋਣ ਦੀ ਘਟਨਾ ਵਾਪਰੀ ਹੈ, ਹਾਲਾਂਕਿ ਮੋਟਰ ਸਾਈਕਲ ਚੋਰ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ, ਪ੍ਰੰਤੂ ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਮੋਟਰ ਸਾਈਕਲ ਚੋਰੀ ਹੋਣ ਦੀ ਸੂਚਨਾ ਮਿਲਣ ਦੇ ਬਾਅਦ ਸਿਟੀ ਥਾਨਾ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਤੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸਦੀ ਪੁਸ਼ਟੀ ਕਰਦੇ ਹੋਏ ਸਿਟੀ ਥਾਨੇ ਦੇ ਐੱਸਐੱਚਓ ਅਮਨਦੀਪ ਕੁਮਾਰ ਨੇ ਦੱਸਿਆ ਕਿ ਛੇਤੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਮੁਹੱਬਤ ਨਗਰ ਵਿਚ ਇਕ ਘਰ ਵਿਚ ਪੇਂਟ ਦਾ ਕੰਮ ਕਰ ਰਹੇ ਕਾਰੀਗਰ ਵਿਸ਼ਾਲ ਕੁਮਾਰ ਪੁੱਤਰ ਕ੍ਰਿਸ਼ਣ ਲਾਲ ਨਿਵਾਸੀ ਮੁਹੱਲਾ ਬੱਕਰਖਾਨਾ ਨੇ ਦੱਸਿਆ ਕਿ ਉਹ ਮੁਹੱਬਤ ਨਗਰ ਸਤੀਸ਼ ਪੁਰੀ ਦੇ ਘਰ ਪੇਂਟ ਦਾ ਕੰਮ ਕਰ ਰਿਹਾ ਸੀ। ਦੁਪਹਿਰ ਦੇ ਸਮੇਂ ਉਸਨੇ ਘਰ ਦੇ ਬਾਹਰ ਆਪਣਾ ਸਪਲੈਂਡਰ ਮੋਟਰ ਸਾਈਕਲ ਖੜ੍ਹਾ ਕੀਤਾ ਸੀ, ਪ੍ਰੰਤੂ ਕੁੱਝ ਦੇਰ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਉਸਦਾ ਮੋਟਰ ਸਾਈਕਲ ਉੱਥੋਂ ਗਾਇਬ ਸੀ। ਇਸਦੇ ਬਾਅਦ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖੀ ਗਈ, ਜਿਸ ਵਿਚ ਮੋਟਰ ਸਾਈਕਲ ਚੋਰੀ ਦੀ ਘਟਨਾ ਕੈਦ ਹੋ ਗਈ ਸੀ। ਫੁਟੇਜ ਦੇ ਆਧਾਰ ਉੱਤੇ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ ਤੇ ਉਸਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।