ਐੱਸਡੀ ਪਬਲਿਕ ਸਕੂਲ ’ਚ ਮਦਰਜ਼ ਡੇ ਮਨਾਇਆ
ਸੇਠ ਹੁਕਮ ਚੰਦ ਐੱਸ. ਡੀ.ਪਬਲਿਕ ਸਕੂਲ ਵਿੱਚ ਮਦਰਜ਼ ਡੇ ਸਮਾਰੋਹ ਦਾ ਕੀਤਾ ਆਯੋਜਨ
Publish Date: Sat, 09 May 2026 07:39 PM (IST)
Updated Date: Sat, 09 May 2026 07:41 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਚ ਮਦਰਜ਼ ਡੇ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਤੇ ਸਵਾਗਤੀ ਗੀਤ ਨਾਲ ਹੋਈ। ਪ੍ਰੋਗਰਾਮ ਦੌਰਾਨ ਜਮਾਤ 6 ਦੇ ਵਿਦਿਆਰਥੀਆਂ ਨੇ ਭਾਵਪੂਰਨ ਰੋਲ ਪਲੇਅ ਪੇਸ਼ ਕਰਕੇ ਮਾਂ ਦੇ ਪਿਆਰ, ਤਿਆਗ ਤੇ ਸਮਰਪਣ ਨੂੰ ਦਰਸਾਇਆ। ਨਰਸਰੀ ਤੇ ਪ੍ਰੀ-ਨਰਸਰੀ ਦੇ ਨੰਨ੍ਹੇ ਵਿਦਿਆਰਥੀਆਂ ਨੇ ਮਨਮੋਹਕ ਨਾਚ ਪੇਸ਼ਕਾਰੀਆਂ ਰਾਹੀਂ ਸਭ ਦਾ ਦਿਲ ਜਿੱਤ ਲਿਆ। ਬੱਚਿਆਂ ਦੀਆਂ ਮਾਸੂਮ ਅਦਾਵਾਂ ਤੇ ਉਤਸ਼ਾਹ ਨੇ ਮੌਜੂਦ ਪੇਰੈਂਟਸ ਨੂੰ ਭਾਵੁਕ ਕਰ ਦਿੱਤਾ। ਸਮਾਰੋਹ ਦੌਰਾਨ ਮਾਤਾਵਾਂ ਲਈ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਭ ਮਾਤਾਵਾਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਬੱਚਿਆਂ ਵੱਲੋਂ ਆਪਣੀਆਂ ਮਾਤਾਵਾਂ ਲਈ ਤਿਆਰ ਕੀਤੇ ਹੱਥ ਨਾਲ ਬਣੇ ਕਾਰਡ ਤੇ ਸੁੰਦਰ ਕ੍ਰਾਊਨ ਵੰਡੇ ਗਏ, ਜਿਨ੍ਹਾਂ ਨੂੰ ਪ੍ਰਾਪਤ ਕਰਕੇ ਮਾਤਾਵਾਂ ਭਾਵੁਕ ਹੋ ਉਠੀਆਂ। ਸਕੂਲ ਦੇ ਪ੍ਰਿੰਸੀਪਲ ਸੋਨੀਆ ਜੈਰਥ ਤੇ ਪ੍ਰਬੰਧਕ ਕਮੇਟੀ ਨੇ ਸਭ ਮਾਤਾਵਾਂ ਨੂੰ ਮਦਰਜ਼ ਡੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ “ਮਾਂ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ। ਬੱਚਿਆਂ ਦੇ ਸੰਸਕਾਰ, ਅਨੁਸ਼ਾਸਨ ਤੇ ਵਿਅਕਤੀਤਵ ਨਿਰਮਾਣ ਵਿਚ ਮਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਸਕੂਲ ਅਤੇ ਪੇਰੈਂਟਸ ਦੇ ਸਾਂਝੇ ਯਤਨਾਂ ਨਾਲ ਹੀ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੈ।