“ਇਕ ਰੁੱਖ ਮਾਂ ਦੇ ਨਾਮ ” ਤਹਿਤ ਮਾਤਾ ਦਿਵਸ ਮਨਾਇਆ
“ਇੱਕ ਰੁੱਖ ਮਾਂ ਦੇ ਨਾਮ ” ਥੀਮ ਹੇਠ ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਮਾਤਾ ਦਿਵਸ ਸਮਾਰੋਹ ਆਯੋਜਿਤ
Publish Date: Sat, 16 May 2026 07:07 PM (IST)
Updated Date: Sat, 16 May 2026 07:09 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਵੱਛਤਾ ਅਭਿਆਨ ਸੁਸਾਇਟੀ ਰਜਿਸਟਰਡ ਵੱਲੋਂ “ਇਕ ਰੁੱਖ ਮਾਂ ਦੇ ਨਾਮ” ਥੀਮ ਹੇਠ ਪਿਰਾਮਿਡ ਕਾਲਜ ਵਿਚ ਮਾਤਾ ਦਿਵਸ ਬੜੇ ਉਤਸ਼ਾਹ ਤੇ ਭਾਵੁਕ ਮਾਹੌਲ ਵਿਚ ਮਨਾਇਆ ਗਿਆ। ਸਮਾਰੋਹ ਦਾ ਉਦੇਸ਼ ਮਾਤਾ ਦੇ ਸਨਮਾਨ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਦਾ ਸੰਦੇਸ਼ ਦੇਣਾ ਸੀ। ਇਸ ਮੌਕੇ ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਮਹਿੰਦਰ ਪਾਲ ਸੇਠੀ ਤੇ ਤ੍ਰਿਪਤਾ ਸੇਠੀ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜੋ ਸੰਸਥਾ ਦੇ ਮੈਂਬਰ ਵੀ ਹਨ। ਸਮਾਰੋਹ ਦੌਰਾਨ ਸੰਸਥਾ ਦੇ ਪ੍ਰੋਜੈਕਟ ਸਹਿ-ਸੰਯੋਜਕ ਅਮਰਜੀਤ ਡਾਂਗ ਦਾ ਜਨਮ ਦਿਨ ਵੀ ਵਿਲੱਖਣ ਤੇ ਪ੍ਰੇਰਣਾਦਾਇਕ ਢੰਗ ਨਾਲ ਮਨਾਇਆ ਗਿਆ। ਉਨ੍ਹਾਂ ਨੇ ਪੌਧਾ ਲਗਾ ਕੇ ਆਪਣਾ ਜਨਮ ਦਿਨ ਮਨਾਇਆ ਤੇ ਸਭ ਨੂੰ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਹਾਜ਼ਰ ਮਹਿਮਾਨਾਂ ਤੇ ਮੈਂਬਰਾਂ ਨੂੰ ਪੌਦੇ ਭੇਟ ਕੀਤੇ ਗਏ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰਸਤੁਤੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਰੋਹ ਵਿਚ ਮਾਵਾਂ ਦੇ ਸਨਮਾਨ, ਸਫ਼ਾਈ ਤੇ ਹਰਿਆਵਲੀ ਦੇ ਮਹੱਤਵ ਨੂੰ ਖ਼ਾਸ ਤੌਰ ’ਤੇ ਉਜਾਗਰ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਾਂ ਸਾਡੇ ਜੀਵਨ ਦੀ ਪਹਿਲੀ ਗੁਰੂ ਹੁੰਦੀ ਹੈ ਤੇ ਇਕ ਰੁੱਖ ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਜੇਕਰ ਅਸੀਂ ਹਰ ਖੁਸ਼ੀ ਦੇ ਮੌਕੇ ’ਤੇ ਇਕ ਪੌਧਾ ਲਗਾਈਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਵਾਤਾਵਰਣ ਦੇ ਸਕਦੇ ਹਾਂ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰਾਜੀਵ ਸ਼ਰਮਾ, ਖ਼ਜ਼ਾਨਚੀ ਮੋਨਿਕਾ, ਖੁਸ਼ਬੂ, ਸੀਮਾ, ਗੁਰਬੀਰ ਕੌਰ, ਦੀਕਸ਼ਾ, ਪ੍ਰਿੰਸੀਪਲ ਗੁਰਨਾਮ ਸਿੰਘ ਤੇ ਪ੍ਰਿੰਸੀਪਲ ਸ਼ੋਭਾ ਗੁਪਤਾ ਸਮੇਤ ਕਈ ਪਤਵੰਤੇ ਮੌਜੂਦ ਸਨ।