ਜੀਡੀਆਰ ਕਾਨਵੈਂਟ ਸਕੂਲ ’ਚ ਮਨਾਇਆ ਗਿਆ 'ਮਾਂ ਦਿਵਸ'
ਜੀ.ਡੀ.ਆਰ ਕਾਨਵੈਂਟ ਸੀ. ਸੈ. ਸਕੂਲ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ 'ਮਾਂ ਦਿਵਸ'
Publish Date: Sat, 09 May 2026 07:47 PM (IST)
Updated Date: Sat, 09 May 2026 07:48 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਕਾਨਵੈਂਟ ਸੀਸੈ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਮਾਂ ਦਿਵਸ ਦੇ ਸਬੰਧ ਵਿਚ ਬਹੁਤ ਸਾਰੀਆਂ ਗਤੀਵਿਧੀਆਂ ਕਾਰਵਾਈਆਂ ਗਈਆਂ, ਜਿਸ ਦੀ ਸ਼ੁਰੂਆਤ ਸਵੇਰ ਦੀ ਖਾਸ ਤੌਰ |ਤੇ ਤਿਆਰ ਕੀਤੀ ਗਈ ਪ੍ਰਾਰਥਨਾ ਸਭਾ ਤੋਂ ਹੋਈ। ਇਸ ਸਭਾ ਦੀ ਰੂਪ ਰੇਖਾ ਮੈਰੀਗੋਲ੍ਡ ਸਦਨ ਦੇ ਇੰਚਾਰਜ ਮੈਡਮ ਬਲਜੀਤ ਕੌਰ ਵdਲੋਂ ਤਿਆਰ ਕੀਤੀ ਗਈ। ਦਿਨ ਦਾ ਵਿਚਾਰ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਕਿਰਤ ਕੌਰ ਵੱਲੋਂ ਪੇਸ਼ ਕੀਤਾ ਗਿਆ ਤੇ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਪ੍ਰਭਪੁਨੀਤ ਕੌਰ ਵੱਲੋਂ ਇਸ ਦਿਨ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਉਪਰੰਤ ਗਿਆਰ੍ਹਵੀਂ ਜਮਾਤ ਦੀ ਕਿਰਨਜੋਤ ਵੱਲੋਂ ਮਾਂ ਵਿਸ਼ੇ ਨੂੰ ਲੈ ਕੇ ਇਕ ਕਵਿਤਾ ਪੇਸ਼ ਕੀਤੀ ਗਈ। ਇਸ ਕਵਿਤਾ ਨੇ ਸਭ ਦਾ ਮਨ ਮੋਹ ਲਿਆ। ਨਰਸਰੀ ਤੇ ਐੱਲਕੇਜੀ ਦੇ ਬੱਚਿਆਂ ਵੱਲੋਂ ਹੈਂਡ ਪ੍ਰਿੰਟਿੰਗ ਤੇ ਥੰਮ ਪ੍ਰਿੰਟਿੰਗ ਕੀਤੀ ਗਈ। ਯੂਕੇਜੀ ਤੋਂ ਲੈ ਕੇ ਤੀਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਾਂ ਤੇ ਬੱਚੇ ਦੇ ਰਿਸ਼ਤੇ ਨੂੰ ਦਰਸਾਉਂਦੀ ਇਕ ਛੋਟੀ ਫਿਲਮ ਦਿਖਾਈ ਗਈ। ਇਸੇ ਹੀ ਤਰ੍ਹਾਂ ਚੌਥੀ-ਪੰਜਵੀਂ ਜਮਾਤ ਵਿਚ ਮਾਂ ਵਿਸ਼ੇ ਉੱਪਰ ਇਕ ਭਾਸ਼ਣ ਪ੍ਰਤਿਯੋਗਤਾ ਕਰਵਾਈ ਗਈ। ਏਕ ਭਾਰਤ ਸ੍ਰੇਸ਼ਟ ਭਾਰਤ ਦੇ ਅੰਤਰਗਤ ਗੁਆਂਢੀ ਪ੍ਰਾਂਤ ਆਂਧਰਾ ਪ੍ਰਦੇਸ਼ ਦੇ ਪਾਣੀ ਸਰੋਤਾਂ ਅਤੇ ਪਾਣੀ ਦੇ ਬੰਨਾਂ ਸਬੰਧੀ ਇਕ ਪੇਸ਼ਕਾਰੀ ਨੌਵੀਂ ਤੇ ਗਿਆਰਵੀਂ ਜਮਾਤ ਦੇ ਬੱਚਿਆਂ ਨੂੰ ਦਿਖਾਈ ਗਈ। ਛੇਵੀਂ ਤੇ ਸੱਤਵੀਂ ਕਲਾਸ ਦੇ ਬੱਚਿਆਂ ਨੂੰ ਆਪਣੀ ਮਾਂ ਦੇ ਤਸਵੀਰ ਨਾਲ ਉਨ੍ਹਾਂ ਦੇ ਸਤਿਕਾਰ ਵਿਚ ਇਕ ਪੋਸਟਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸੇ ਹੀ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਮਾਂ ਦਿਵਸ ਸਬੰਧੀ ਸੁੰਦਰ ਕਾਰਡ ਬਣਾਏ ਗਏ। ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਮਾਂ ਦਿਵਸ ਮਾਂ ਪ੍ਰਤੀ ਸਾਡੇ ਫਰਜ਼ਾਂ ਨੂੰ ਯਾਦ ਦਵਾਉਂਦਾ ਹੈ।