ਦੀ ਹਾਕ ਵਰਲਡ ਸਕੂਲ ਵਿਖੇ ਮਦਰਜ਼ ਡੇਅ ਮਨਾਇਆ
ਦੀ ਹਾਕ ਵਰਲਡ ਸਕੂਲ ਵਿਖੇ ਮਦਰਜ਼ ਡੇਅ ਮਨਾਇਆ ਗਿਆ
Publish Date: Sat, 09 May 2026 07:13 PM (IST)
Updated Date: Sat, 09 May 2026 07:14 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੀ ਹਾਕਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਚ ਮਦਰਜ਼ ਡੇ ਮਨਾਇਆ ਗਿਆ। ਇਸ ਮੌਕੇ ਕਾਰਡ ਮੇਕਿੰਗ ਮੁਕਾਬਲਾ ਬੜੇ ਉਤਸ਼ਾਹ ਤੇ ਰਚਨਾਤਮਕ ਮਾਹੌਲ ਵਿਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੀ-ਆਪਣੀ ਜਮਾਤ ਅਨੁਸਾਰ ਭਾਗ ਲੈਂਦਿਆਂ ਬੜੇ ਉਤਸ਼ਾਹ ਨਾਲ ਮਦਰਜ਼ ਡੇ ਲਈ ਸੁੰਦਰ ਤੇ ਆਕਰਸ਼ਕ ਕਾਰਡ ਤਿਆਰ ਕੀਤੇ। ਕਾਰਡ ਮੇਕਿੰਗ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਤੇ ਰਚਨਾਤਮਕ ਵਿਚਾਰਾਂ ਦੀ ਵਰਤੋਂ ਕਰਦਿਆਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪ੍ਰਗਟਾਇਆ। ਮੰਚ ਸੰਚਾਲਨ ਵਿਦਿਆਰਥੀਆਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਸਕੂਲ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਦਾ ਸਥਾਨ ਜੀਵਨ ਵਿਚ ਸਭ ਤੋਂ ਉੱਚਾ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਵਿਚ ਪਿਆਰ, ਸਤਿਕਾਰ ਤੇ ਸਾਂਸਕ੍ਰਿਤਿਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਉਪ ਪ੍ਰਧਾਨ ਜਸਵਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ ਨਾਲ ਬੱਚਿਆਂ ਵਿਚ ਕਲਾ, ਆਤਮਵਿਸ਼ਵਾਸ ਤੇ ਭਾਵਨਾਤਮਕ ਜੁੜਾਅ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਵਰਸ਼ਾ ਠਾਕੁਰ, ਨਵਦੀਪ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਰਾਜਨਦੀਪ ਕੌਰ, ਜਸਵੀਰ ਕੌਰ, ਸੋਨੀਆ, ਕੋਮਲ, ਜਸਪ੍ਰੀਤ ਕੌਰ, ਕਮਲਜੀਤ ਕੌਰ, ਕੁਸੁਮ ਲਤਾ, ਪਰਮਜੀਤ ਕੌਰ, ਪਲਕ ਬੇਦੀ, ਰਮਨਦੀਪ ਕੌਰ, ਪਿੰਕੀ, ਨਿਗਮ, ਨਵਨੀਤ ਕੌਰ, ਅਰਚਨਾ, ਪਵਨਪ੍ਰੀਤ ਤੇ ਸਰਬਜੀਤ ਕੌਰ ਅਧਿਆਪਕ ਮੌਜੂਦ ਸਨ।