ਨਗਰ ਕੌਂਸਲ ਸੁਲਤਾਨਪੁਰ ਲੋਧੀ ’ਚ ਵਿਧਾਇਕ ਰਾਣਾ ਧੜੇ ਨੇ ਮਾਰੀ ਬਾਜ਼ੀ
ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਚੋਣ ਨਤੀਜਿਆਂ ਵਿੱਚ ਵਿਧਾਇਕ ਰਾਣਾ ਧੜੇ ਨੇ ਮਾਰੀ ਬਾਜੀ
Publish Date: Fri, 29 May 2026 09:27 PM (IST)
Updated Date: Fri, 29 May 2026 09:29 PM (IST)

ਰਾਣਾ ਧੜੇ ਨੂੰ 7, ਆਪ ਨੂੰ 5 ਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ ਭਾਜਪਾ, ਬਸਪਾ ਤੇ ਕਾਂਗਰਸ ਦਾ ਨਹੀਂ ਖੁੱਲ੍ਹਿਆ ਖਾਤਾ ਲਖਵੀਰ ਸਿੰਘ ਲੱਖੀ/ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਦੀਆਂ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਬੀਡੀਪੀਓ ਦਫਤਰ ਸੁਲਤਾਨਪੁਰ ਲੋਧੀ ਦੇ ਕਮਿਊਨਿਟੀ ਹਾਲ ਵਿਖੇ ਚੋਣ ਅਧਿਕਾਰੀ ਕਮ ਐੱਸਡੀਐੱਮ ਅਮਨਪਾਲ ਸਿੰਘ ਦੀ ਨਿਗਰਾਨੀ ਹੇਠ ਹੋਈ। ਇਨ੍ਹਾਂ ਚੋਣਾਂ ਦੌਰਾਨ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਧੜੇ ਦੇ ਵਿਚਕਾਰ ਵੇਖਣ ਨੂੰ ਮਿਲਿਆ। ਅੱਜ ਆਏ ਚੋਣ ਨਤੀਜਿਆਂ ਵਿਚੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਧੜੇ ਨੂੰ 7, ਆਮ ਆਦਮੀ ਪਾਰਟੀ ਨੂੰ 5 ਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ ਜਦਕਿ ਭਾਰਤੀ ਜਨਤਾ ਪਾਰਟੀ, ਬਸਪਾ ਤੇ ਕਾਂਗਰਸ ਪਾਰਟੀ ਦਾ ਖਾਤਾ ਨਹੀਂ ਖੁੱਲ੍ਹ ਸਕਿਆ। ਅੱਜ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ ਵਿਚ ਵਾਰਡ ਨੰਬਰ 1 ਤੋਂ ਅਕਾਲੀ ਦਲ ਦੀ ਸੰਦੀਪ ਕੌਰ ਗਿੱਲ 172 ਵੋਟਾਂ ਨਾਲ, ਵਾਰਡ ਨੰਬਰ 2 ਤੋਂ ਆਪ ਦੇ ਜਤਿੰਦਰ ਸੇਠੀ 133 ਵੋਟਾਂ ਨਾਲ, ਵਾਰਡ ਨੰਬਰ 3 ਤੋਂ ਅਜ਼ਾਦ ਰਵੀ ਕਾਂਤਾ 65 ਵੋਟਾਂ ਨਾਲ, ਵਾਰਡ ਨੰਬਰ 4 ਤੋਂ ਅਜ਼ਾਦ ਪਵਨ ਕੁਮਾਰ 168 ਵੋਟਾਂ ਨਾਲ, ਵਾਰਡ ਨੰਬਰ 5 ਤੋਂ ਅਜ਼ਾਦ ਗੁਰਜੀਤ ਕੌਰ 400 ਵੋਟਾਂ ਨਾਲ, ਵਾਰਡ ਨੰਬਰ 6 ਤੋਂ ਆਪ ਦੇ ਰਾਜੀਵ ਧੀਰ 333 ਵੋਟਾਂ ਨਾਲ, ਵਾਰਡ ਨੰਬਰ 7 ਤੋਂ ਅਜ਼ਾਦ ਅਮਰਜੀਤ ਕੌਰ 265 ਵੋਟਾਂ ਨਾਲ, ਵਾਰਡ ਨੰਬਰ 8 ਤੋਂ ਅਜ਼ਾਦ ਸੰਦੀਪ ਕੌਰ ਚੀਮਾ 225 ਵੋਟਾਂ ਨਾਲ, ਵਾਰਡ ਨੰਬਰ 9 ਤੋਂ ਆਪ ਦੀ ਪ੍ਰੀਆ ਧੀਰ 264 ਵੋਟਾਂ ਨਾਲ, ਵਾਰਡ ਨੰਬਰ 10 ਤੋਂ ਆਪ ਦੇ ਦਿਨੇਸ਼ ਧੀਰ 180 ਵੋਟਾਂ ਨਾਲ, ਵਾਰਡ ਨੰਬਰ 11 ਤੋਂ ਅਜ਼ਾਦ ਸਿਮਰਪ੍ਰੀਤ ਕੌਰ 55 ਵੋਟਾਂ ਨਾਲ, ਵਾਰਡ ਨੰਬਰ 12 ਤੋਂ ਆਪ ਦੇ ਬੀਬੀ ਗੁਰਵਿੰਦਰ ਕੌਰ 26 ਵੋਟਾਂ ਨਾਲ, ਵਾਰਡ ਨੰਬਰ 13 ਤੋਂ ਅਜ਼ਾਦ ਕਸ਼ਮੀਰ ਸਿੰਘ ਨੰਬਰਦਾਰ 86 ਵੋਟਾਂ ਨਾਲ ਜੇਤੂ ਰਹੇ। ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਅੱਜ ਆਏ ਚੋਣ ਨਤੀਜਿਆਂ ਉਪਰੰਤ ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜੇਗਾ।