ਵਿਧਾਇਕ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਨਾਲ ਕੀਤੀ ਮੁਲਾਕਾਤ
ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬਾਬਾ ਜੀ ਦਾ ਆਸ਼ੀਰਵਾਦ ਲਿਆ ਅਤੇ ਫਿਰ ਪੰਜਾਬ ਵਿੱਚ ਹੜ੍ਹ ਆਫ਼ਤ ਤੋਂ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ।
Publish Date: Sat, 20 Sep 2025 11:05 AM (IST)
Updated Date: Sat, 20 Sep 2025 11:06 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ - ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬਾਬਾ ਜੀ ਦਾ ਆਸ਼ੀਰਵਾਦ ਲਿਆ ਅਤੇ ਫਿਰ ਪੰਜਾਬ ਵਿੱਚ ਹੜ੍ਹ ਆਫ਼ਤ ਤੋਂ ਪੈਦਾ ਹੋਈ ਸਥਿਤੀ ਬਾਰੇ ਚਰਚਾ ਕੀਤੀ।
ਵਿਧਾਇਕ ਧਾਲੀਵਾਲ ਨੇ ਡੇਰੇ ਅਤੇ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵਿਅਕਤੀਗਤ ਤੌਰ ’ਤੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਜਦੋਂ ਵੀ ਪੰਜਾਬ ’ਚ ਕੋਈ ਆਫ਼ਤ ਆਉਂਦੀ ਹੈ, ਭਾਵੇਂ ਹੜ੍ਹ, ਸੋਕੇ ਜਾਂ ਕੁਝ ਸਾਲ ਪਹਿਲਾਂ ਕੋਰੋਨਾ ਮਹਾਮਾਰੀ, ਡੇਰਾ ਬਿਆਸ ਹਮੇਸ਼ਾ ਸਭ ਦੀ ਭਲਾਈ ਲਈ ਸਭ ਤੋਂ ਵਧੀਆ ਯਤਨ ਕਰਦਾ ਹੈ, ਜੋ ਸਭਨਾਂ ਲਈ ਪ੍ਰੇਰਨਾਦਾਇਕ ਹੈ।
ਬਾਬਾ ਗੁਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਮਾਨਸ ਕੀ ਜਾਤ, ਸਭੇ ਏਕੈ ਪਹਿਚਾਨਬੋ’ ’ਤੇ ਚੱਲਦਿਆਂ, ਡੇਰਾ ਬਿਆਸ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ’ਚ ਮਦਦ ਲਈ ਹਰ ਸੰਭਵ ਯਤਨ ਕਰਨ ਲਈ ਹਮੇਸ਼ਾ ਤਿਆਰ ਹੈ। ਇਸ ਮੌਕੇ ਉਨ੍ਹਾਂ ਨਾਲ ਏ.ਆਈ.ਸੀ.ਸੀ ਵੱਲੋਂ ਨਿਯੁਕਤ ਕਪੂਰਥਲਾ ਜ਼ਿਲ੍ਹੇ ਦੇ ਇੰਚਾਰਜ ਅਤੇ ਰਾਜਸਥਾਨ ਤੋਂ ਕਾਂਗਰਸ ਦੇ ਸੰਸਦ ਮੈਂਬਰ ਭਜਨ ਲਾਲ ਜਾਟਵ, ਬਾਬਾ ਹੈਨਰੀ ਵਿਧਾਇਕ ਜਲੰਧਰ, ਹਰਨੇਕ ਸਿੰਘ ਮਿੰਟੂ, ਜਗਜੀਤ ਸਿੰਘ ਧੂਰੀ, ਅਮਰਿੰਦਰ ਸਿੰਘ ਕੂਨਰ ਪੀ.ਏ ਟੂ ਵਿਧਾਇਕ ਧਾਲੀਵਾਲ, ਰਮਿਤ ਦੱਤਾ, ਜਤਿੰਦਰ ਕਾਕਾ ਆਦਿ ਹਾਜ਼ਰ ਸਨ।