ਸਮਾਜ ਸੇਵਕ ਮਹਿਮੀ ਦੇ ਘਰ ਗਏ ਡਾ. ਰਾਜ ਤੇ ਹਰਜੀ ਮਾਨ
ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ,ਹਰਜੀ ਮਾਨ ਪਹੁੰਚੇ ਸਮਾਜ ਸੇਵਕ ਇੰਜੀਨੀਅਰ ਮਨੀਸ਼ ਮਹਿਮੀ ਦੇ ਘਰ
Publish Date: Sat, 02 May 2026 07:31 PM (IST)
Updated Date: Sat, 02 May 2026 07:32 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਅੱਜ ਅੰਬੇਡਕਰੀ ਆਗੂ ਤੇ ਸਮਾਜ ਸੇਵਕ ਮਨੀਸ਼ ਮਹਿਮੀ ਦੇ ਗ੍ਰਹਿ ਅਰਬਨ ਅਸਟੇਟ ਫਗਵਾੜਾ ਵਿਖੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਤੇ ਗੁਰਦੀਪ ਸਿੰਘ ਦੀਪਾ ਸਮੇਤ ਪਹੁੰਚੇ, ਜਿਥੇ ਮਨੀਸ਼ ਮਹਿਮੀ ਦੀ ਅਗਵਾਈ ਵਿਚ ਐੱਮਪੀ ਰਾਜ ਕੁਮਾਰ ਚੱਬੇਵਾਲ, ਹਰਜੀ ਮਾਨ ਤੇ ਗੁਰਦੀਪ ਦੀਪਾ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਅਰਬਨ ਅਸਟੇਟ ਦੀਆ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਸਮਾਜ ਸੇਵਕ ਮਨੀਸ਼ ਮਹਿਮੀ ਨੇ ਮੈਂਬਰ ਪਾਰਲੀਮੈਂਟ ਤੇ ਹਲਕਾ ਇੰਚਾਰਜ ਤੋਂ ਮੰਗ ਕੀਤੀ ਕਿ ਅਰਬਨ ਅਸਟੇਟ ਦੀਆ ਪਾਰਕਾਂ ਦੀ ਮੈਂਟੀਨੈਂਸ ਕਰਵਾਈ ਜਾਵੇ, ਟੁੱਟੀਆਂ ਸੜਕਾਂ ਦੀ ਰਿਪੇਅਰ, ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਦੀ ਕਰਵਾਉਣ ਦੇ ਨਾਲ ਜੀਟੀ ਰੋਡ ’ਤੇ ਬਣੇ ਕੂੜੇ ਦੇ ਡੰਪ ਨੂੰ ਪਹਿਲ ਦੇ ਆਧਾਰ ’ਤੇ ਚੁਕਾਇਆ ਜਾਵੇ। ਰਾਜ ਕੁਮਾਰ ਚੱਬੇਵਾਲ ਤੇ ਹਰਜੀ ਮਾਨ ਨੇ ਭਰੋਸਾ ਦਿਵਾਇਆ ਕਿ ਉਹ ਅਰਬਨ ਅਸਟੇਟ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਹਰਜੀ ਮਾਨ ਨੇ ਪਾਰਕ ਦਾ ਦੌਰਾ ਵੀ ਕੀਤਾ। ਇਸ ਮੌਕੇ ਬਹੁਜਨ ਸੰਘਰਸ਼ ਆਰਗਨਾਈਜੇਸ਼ਨ ਆਫ਼ ਇੰਡੀਆ ਦੇ ਸੰਸਥਾਪਕ ਰਜਿੰਦਰ ਘੇੜਾ, ਸਮਾਜਿਕ ਕਾਰਜਕਰਤਾ ਧਰਮਿੰਦਰ ਸਿੰਘ ਭੁੱਲਾਰਾਈ, ਸੁਰਿੰਦਰ ਰਾਵਲਪਿੰਡੀ ਤੋਂ ਗੁਰਪ੍ਰੀਤ ਸਿੰਘ, ਬਲਕਾਰ ਕੁਮਾਰ, ਸੋਹਣ ਲਾਲ ਮਹਿਮੀ, ਰਣਜੀਤ ਕੌਰ, ਮਿਸ ਭਾਰਤੀ,ਬਲਜੀਤ ਕੌਰ ਬੱਸਣ ਆਦਿ ਹਾਜ਼ਰ ਸਨ।