ਮਾਨਸੂਨ ਸੀਜ਼ਨ ਅਤੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ

- ਡੀਸੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਅਕਾਸ਼ ਬਾਂਸਲ ਆਈਏਐੱਸ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਮੌਨਸੂਨ ਸੀਜ਼ਨ ਅਤੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਪਹਿਲੀ ਮੀਟਿੰਗ ਕੀਤੀ ਗਈ। ਇਸ ਦੌਰਾਨ ਹਾਜ਼ਰ ਆਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਜ਼ਿਲ੍ਹਾ ਕਪੂਰਥਲਾ ਵਿੱਚ ਫਲੱਡ ਦੀ ਸਥਿਤੀ ਬਣਦੀ ਹੈ ਤਾਂ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਆਪਸੀ ਤਾਲਮੇਲ ਦੇ ਨਾਲ ਕੰਮ ਕਰਨ ਤਾਂ ਜੋ ਹੜ੍ਹ ਪ੍ਰਭਾਵਿਤ ਵਿਅਕਤੀਆਂ ਨੂੰ ਹਰ ਸੰਭਵ ਰਾਹਤ ਤੁਰੰਤ ਸਮੇਂ ਸਿਰ ਦਿੱਤੀ ਜਾ ਸਕੇ। ਜੇਕਰ ਕੋਈ ਹੜ੍ਹਾਂ ਸਬੰਧੀ ਪਹਿਲਾਂ ਤਿਆਰੀ ਕਰਨ ਵਾਲੀ ਹੈ ਤਾਂ ਉਹ ਤੁਰੰਤ ਬਿਨਾਂ ਕਿਸੇ ਦੇਰੀ ਦੇ ਕੀਤੀ ਜਾਵੇ ਤਾਂ ਜੋ ਕਿਸੇ ਵੀ ਕੁਦਰਤੀ ਆਫ਼ਤ ਦੌਰਾਨ ਪ੍ਰਭਾਵਿਤ ਵਿਅਕਤੀਆਂ ਦੇ ਜਾਨ-ਮਾਲ ਦੇ ਹਰ ਤਰ੍ਹਾਂ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਅਧਿਕਾਰੀਆਂ ਨੂੰ ਪਿਛਲੇ ਸਾਲ ਦੀ ਤਰਜ਼ ’ਤੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਕੈਂਪਾਂ ਦੀ ਨਿਸ਼ਾਨਦੇਹੀ ਕਰਨ ਦੇ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ, ਹੜ੍ਹ ਦੀ ਸਥਿਤੀ ਬਣਨ ’ਤੇ ਹੜ੍ਹ ਪ੍ਰਭਵਿਤ ਖੇਤਰ ਦੀ ਬਿਜਲੀ ਸਪਲਾਈ ਮੁਕੰਮਲ ਬੰਦ ਕਰਨ ਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਉਣ ਲਈ ਕਿਹਾ। ਇਸ ਦੌਰਾਨ ਡਾਇਰਟੈਕਟਰ ਪਸ਼ੂ ਪਾਲਣ ਕਪੂਰਥਲਾ ਵੱਲੋਂ ਦੱਸਿਆ ਗਿਆ ਕਿ ਡਾਇਰਟੈਕਟਰ ਪਸ਼ੂ ਪਾਲਣ, ਵਿਭਾਗ ਪੰਜਾਬ ਦੇ ਮੀਮੋ ਨੰਬਰ 04/03/2019/ਡੀ- 1/3561 ਮਿਤੀ 29/03/2026 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਰਾਜ ਦੇ ਪਸ਼ੂਧੰਨ ਨੂੰ NADCP ਸਕੀਮ ਅਧੀਨ ਕੀਤੀ ਜਾਣ ਵਾਲੀ ਐੱਫਐੱਮਡੀ ਵੈਕਸੀਨੇਸ਼ਨ 15-04-2026 ਤੋਂ 29-05-2026 ਤੱਕ 45 ਦਿਨਾਂ ਲਗਾਈ ਜਾ ਰਹੀ ਹੈ। ਜ਼ਿਲ੍ਹਾ ਕਪੂਰਥਲਾ ਵਿਚ ਹੁਣ ਕੁੱਲ 135525 ਪਸ਼ੂ ਧਨ (ਗਾਵਾਂ ਤੇ ਮੱਝਾ) ਦੀ ਗਿਣਤੀ ਹੈ। 15 ਅਪ੍ਰੈਲ 2026 ਤੋਂ 29/4/2026 ਤੱਕ ਜ਼ਿਲ੍ਹਾ ਕਪੂਰਥਲਾ ਵਿੱਚ 43736 (32.27 %) ਪਸ਼ੂ ਧਨ ਨੂੰ ਵੈਕਸੀਨੇਸ਼ਨ ਹੋ ਚੁੱਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਕੁੱਲ ਬਲਾਕ ਰਿਸਪੋਸ ਟੀਮਾਂ ਦੀ ਗਿਣਤੀ 27 ਹੈ ਅਤੇ ਮੋਬਾਈਲ ਟੀਮ ਦੀ ਗਿਣਤੀ 3 ਹੈ ਅਤੇ ਫਲੱਡ ਨਾਲ ਪ੍ਰਭਾਵਿਤ ਖੇਤਰਾ ਪਾਪੂਲੇਸ਼ਨ 28776 ਹੈ । ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਐਸ.ਡੀ.ਐਮਜ਼ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਆਪਣੀ ਆਪਣੀ ਸਬ ਡਵੀਜ਼ਨ ਦੇ ਸਰਪੰਚਾਂ/ਪੰਚਾਂ ਨਾਲ ਮੀਟਿੰਗ ਕਰਨ ਅਤੇ ਉਹਨਾ ਪਾਸੋ ਉਹਨਾ ਦੀਆਂ ਜੋ ਵੀ ਡਿਮਾਂਡਜ ਹਨ ਪ੍ਰਾਪਤ ਕਰਨ।