ਫਗਵਾੜਾ ’ਚ ਵਿਸ਼ਾਲ ਖੂਨਦਾਨ ਕੈਂਪ ਦਾ ਸਫਲ ਆਯੋਜਨ, ਲੋਕਾਂ ਨੇ ਉਤਸ਼ਾਹ ਨਾਲ ਕੀਤਾ ਖੂਨਦਾਨ
ਫਗਵਾੜਾ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਸਫਲ ਆਯੋਜਨ, ਲੋਕਾਂ ਨੇ ਉਤਸ਼ਾਹ ਨਾਲ ਕੀਤਾ ਖੂਨਦਾਨ
Publish Date: Mon, 23 Mar 2026 07:12 PM (IST)
Updated Date: Mon, 23 Mar 2026 07:13 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਪਾਵਨ ਯਾਦ ਵਿਚ ਸ਼ਿਵ ਸ਼ੰਕਰ ਬਲੱਡ ਸੇਵਾ ਵੈੱਲਫੇਅਰ ਸੋਸਾਇਟੀ ਵੱਲੋਂ ਸ਼੍ਰੀ ਹਨੁਮਾਨਗੜ੍ਹੀ, ਜੀਟੀ ਰੋਡ, ਫਗਵਾੜਾ ਵਿਖੇ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਕੈਂਪ ਸਵੇਰੇ 8:00 ਵਜੇ ਸ਼ੁਰੂ ਹੋਇਆ ਤੇ ਦਿਨ ਭਰ ਇਲਾਕਾ ਵਾਸੀਆਂ ਵਿਚ ਖੂਨਦਾਨ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਆਯੋਜਨ ਵਿਚ ਸਵੱਛਤਾ ਅਭਿਆਨ ਸੋਸਾਇਟੀ, ਫਗਵਾੜਾ (ਰਜਿਸਟਰਡ) ਵੱਲੋਂ ਖਾਸ ਸਹਿਯੋਗ ਦਿੱਤਾ ਗਿਆ। ਕੈਂਪ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ, ਮਹਿਲਾਵਾਂ ਤੇ ਸਮਾਜ ਸੇਵੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਤੇ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਖੁਸ਼ੀ-ਖੁਸ਼ੀ ਖੂਨਦਾਨ ਕੀਤਾ। ਖੂਨਦਾਨ ਕਰਨ ਵਾਲੇ ਸਾਰੇ ਭਾਗੀਦਾਰਾਂ ਨੂੰ ਆਯੋਜਕਾਂ ਵੱਲੋਂ ਪੌਦੇ ਭੇਟ ਕੀਤੇ ਗਏ, ਜਿਸ ਨਾਲ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਵੀ ਪ੍ਰਭਾਵਸ਼ਾਲੀ ਢੰਗ ਨਾਲ ਫੈਲਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਲੱਲਨ ਕੁਮਾਰ ਤੇ ਸਵੱਛਤਾ ਅਭਿਆਨ ਸੋਸਾਇਟੀ ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਸਾਰੇ ਖੂਨਦਾਤਾਵਾਂ, ਸਹਿਯੋਗੀਆਂ ਤੇ ਹਾਜ਼ਰ ਨਾਗਰਿਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਸ਼ੀਸ਼ ਗਾਂਧੀ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਸੇਵਾ ਹੈ ਜੋ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਸਮਾਜ ਦੇ ਹਰ ਵਰਗ ਦੀ ਸਰਗਰਮ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਮਨੁੱਖਤਾ ਤੇ ਸੇਵਾ ਦੀ ਭਾਵਨਾ ਅੱਜ ਵੀ ਜ਼ਿੰਦਾ ਹੈ। ਇਸ ਦੌਰਾਨ ਰਿੰਕੂ, ਟੰਡਨ, ਸੋਨੂ ਗੁਪਤਾ, ਧੀਰਜ, ਸ਼ਿਆਮ ਸੁੰਦਰ, ਨੀਰਜ, ਧਰਮਿੰਦਰ, ਰਿਸ਼ਭ, ਇੰਦਰਜੀਤ ਕਰਵਾਲ, ਰਮਨ ਨੇਹਰਾ, ਸੁਧੀਰ ਸ਼ਰਮਾ, ਕਰਮਜੀਤ ਸਿੰਘ, ਪ੍ਰਦੀਪ, ਹੀਰਾ, ਗੁਲਸ਼ਨ, ਬਿੱਟੂ ਗੁਪਤਾ, ਅਨੂ ਸਾਹੋਤਾ, ਪੁਨੀਤ ਗੁਜਰਾਲ, ਕਮਲ ਧਾਲੀਵਾਲ, ਸੀਮਾ, ਖੁਸ਼ਬੂ, ਮੋਨਿਕਾ, ਸੰਦੀਪ ਚੋਪੜਾ, ਸ਼ਿਵ ਕੁਮਾਰ, ਰਾਜੀਵ ਸ਼ਰਮਾ, ਅਮਰਜੀਤ ਡੰਗ, ਸੰਤੋਸ਼, ਜਸ਼ਨ ਆਦਿ ਮੌਜੂਦ ਰਹੇ। ਆਯੋਜਕਾਂ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਮਾਜਿਕ ਕੰਮ ਲਗਾਤਾਰ ਜਾਰੀ ਰੱਖਣ ਦਾ ਸੰਕਲਪ ਕੀਤਾ।