ਮਹਿੰਦਰਾ ਟਰੈਕਟਰਾਂ ਦੀ ਪ੍ਰਦਰਸ਼ਨੀ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ
ਮਹਿੰਦਰਾ ਟਰੈਕਟਰਾਂ ਦੀ ਪ੍ਰਦਰਸ਼ਨੀ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ
Publish Date: Sun, 10 May 2026 07:37 PM (IST)
Updated Date: Sun, 10 May 2026 07:39 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਹਾਨ ਤਪੱਸਵੀ ਤੇ ਸੂਰਬੀਰ ਯੋਧੇ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸਲਾਨਾ ਸ਼ਹੀਦੀ ਜੋੜ ਮੇਲੇ ਮੌਕੇ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਉਤਪਾਦਕ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਵੱਖ-ਵੱਖ ਮਾਡਲਾਂ ਦੀ ਲਾਈ ਗਈ ਪ੍ਰਦਰਸ਼ਨੀ ਨੂੰ ਸੰਗਤਾਂ ਤੇ ਇਲਾਕੇ ਭਰ ਵਿਚੋਂ ਆਏ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਗਿੱਲ ਆਟੋਮੋਬਾਈਲਜ਼ ਸੁਲਤਾਨਪੁਰ ਲੋਧੀ ਦੇ ਐੱਮਡੀ ਸਤਨਾਮ ਸਿੰਘ ਗਿੱਲ ਤੇ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ 605 ਡੀਆਈ ਪੀਐੱਸ ਫ਼ੋਰ ਵੀਲ ਮਾਡਲ ਦੀ ਕਿਸਾਨਾਂ ਵੱਲੋਂ ਵੱਡੀ ਮੰਗ ਕੀਤੀ ਜਾ ਰਹੀ ਹੈ। ਇਸ ਦੀ ਲਿਫਟ ਸਮਰੱਥਾ 2900 ਕਿਲੋਗ੍ਰਾਮ ਤੋਂ ਵੱਧ ਹੈ ਜੋ ਕਿ ਸਾਰੇ ਟਰੈਕਟਰ ਮਾਡਲਾਂ ਵਿਚ ਸਭ ਤੋਂ ਉੱਪਰ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 585 ਫ਼ੋਰ ਵੀਲ, 605 ਪੀਐੱਸ ਫ਼ੋਰ ਵੀਲ, 6050 ਵੈਲਿਊ ਫ਼ੋਰ ਵੀਲ ਤੇ 755 ਸੀਆਰਡੀਆਈ ਵਿਚ ਉਪਲਬਧ ਹਨ। ਇਸ ਮੌਕੇ ਨਵੇਂ ਮਾਡਲ 585 ਯੂਵੋ ਐੱਮ ਬੁਲ ਨੂੰ ਵੀ ਲਾਂਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਿੱਲ ਆਟੋਮੋਬਾਈਲਜ਼ ਵੱਲੋਂ ਕਿਸਾਨਾਂ ਨੂੰ ਸਰਵਿਸ ਦੀਆਂ ਸੇਵਾਵਾਂ ਉਨ੍ਹਾਂ ਦੇ ਖੇਤਾਂ ਤੱਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਟਰੈਕਟਰ ਅੱਜ ਦੁਨੀਆਂ ਭਰ ਵਿਚ ਪ੍ਰਚਲਿਤ ਹਨ ਤੇ ਕਿਸਾਨਾਂ ਵੱਲੋਂ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਟਰੈਕਟਰਾਂ ਦੇ ਸਾਰੇ ਮਾਡਲਾਂ ਦਾ ਸਪੇਅਰ ਪਾਰਟਸ ਸਸਤਾ ਤੇ ਹਰ ਜਗ੍ਹਾ ਉਪਲਬਧ ਹੈ। ਉਨ੍ਹਾਂ ਕਿਹਾ ਕਿ ਮੇਲੇ ਮੌਕੇ ਟਰੈਕਟਰ ਬੁੱਕ ਕਰਵਾਉਣ ਵਾਲੇ ਕਿਸਾਨਾਂ ਨੂੰ ਖ਼ਾਸ ਛੋਟ ਦਿੱਤੀ ਜਾਵੇਗੀ। ਇਸ ਮੌਕੇ ਬਲਜਿੰਦਰ ਸਿੰਘ ਯੂਕੇ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਠੱਟਾ ਨਵਾਂ, ਪ੍ਰਧਾਨ ਗੁਰਦਿਆਲ ਸਿੰਘ, ਚਰਨਜੀਤ ਸਿੰਘ ਮੋਮੀ, ਡੀਐੱਮ ਵਿਕਾਸ ਸਿੰਘ, ਗੁਰਦਾਸ ਸਿੰਘ, ਗੁਰਪ੍ਰਤਾਪ ਸਿੰਘ, ਸਰਪੰਚ ਬਲਜਿੰਦਰ ਸਿੰਘ ਪਾਲਾ, ਮਨੀ ਦਰੀਏਵਾਲ, ਅਮਰਿੰਤਪਾਲ ਸਿੰਘ ਦਰੀਏਵਾਲ, ਸ਼ਿੰਗਾਰਾ ਸਿੰਘ, ਹਰਵਿੰਦਰ ਸਿੰਘ ਟੁਰਨਾ, ਮਨਦੀਪ ਸਿੰਘ ਥਿੰਦ, ਸਟੇਟ ਐਵਾਰਡੀ ਕਿਸਾਨ ਸਰਵਨ ਸਿੰਘ ਚੰਦੀ, ਸੁਖਵਿੰਦਰ ਸਿੰਘ ਲਾਡੀ, ਸੁਰਜੀਤ ਸਿੰਘ ਬੱਗਾ, ਪ੍ਰਗਟ ਸਿੰਘ ਜੋਸਨ ਆਦਿ ਹਾਜ਼ਰ ਸਨ।