ਲਖਵੀਰ ਸਿੰਘ ਲੱਖੀ ਪੰਜਾਬੀ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸ਼ਿਵਰਾਤਰੀ ਉਤਸਵ ਕਮੇਟੀ ਵੱਲੋਂ ਮਹਾਂਸ਼ਿਵਰਾਤਰੀ ਦਾ ਦੋ ਰੋਜ਼ਾ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ, ਭਗਤੀ ਤੇ ਉਤਸਾਹ ਨਾਲ ਸ਼ਮਸ਼ਾਨ ਭੂਮੀ ਵਿਚ ਪ੍ਰਬੰਧਕ ਕਮੇਟੀ ਦੇ ਪ੍ਰਦੀਪ ਥਿੰਦ, ਅਮਰਜੀਤ ਸਿੰਘ, ਪ੍ਰਦੀਪ ਗੋਲੂ ਤੇ ਵਿਪਨ ਨਰੂਲਾ ਦੀ ਅਗਵਾਈ ਹੇਠ ਸੰਪੰਨ ਹੋਇਆ। ਮਹਾਂਸ਼ਿਵਰਾਤਰੀ ਦੇ ਦਿਨ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ ਤੇ ਪੂਰਾ ਵਾਤਾਵਰਨ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸ਼ਾਮ ਨੂੰ ਭੋਲੇ ਸ਼ੰਕਰ ਦੇ ਵਿਆਹ ਦਾ ਸਮਾਗਮ ਵਿਸ਼ਾਲ ਸਨੀ ਐਂਡ ਪਾਰਟੀ ਦੇ ਮਹੰਤ ਰੂਪ ਚੰਦ ਅਰੋੜਾ ਵੱਲੋਂ ਬਹੁਤ ਸ਼ਾਨਦਾਰ ਢੰਗ ਨਾਲ ਸੁਣਾਇਆ ਗਿਆ, ਜਿਸ ਵਿਚ ਸ਼ਰਧਾਲੂ ਭਗਤੀ ਰਸ ਵਿਚ ਡੁੱਬ ਕੇ ਸ਼ਿਵ ਭਜਨਾਂ ਦਾ ਆਨੰਦ ਲੈਂਦੇ ਰਹੇ। ਸ਼ਿਵ ਵਿਆਹ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ ਤੇ ਭੋਲੇ ਸ਼ੰਕਰ ਦੀ ਵਿਸ਼ਾਲ ਪ੍ਰਤਿਮਾ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮੂਹ ਨਗਰ ਨਿਵਾਸੀਆਂ ਨੂੰ ਸ਼ਿਵਰਾਤਰੀ ਦੇ ਉਤਸਵ ਦੀ ਵਧਾਈ ਦਿੰਦੇ ਉਨ੍ਹਾਂ ਕਿਹਾ ਕਿ ਸ਼ਮਸ਼ਾਨ ਭੂਮੀ ਉਤਸਵ ਕਮੇਟੀ ਜੋ ਇਹ ਸਮਾਗਮ ਅਯੋਜਿਤ ਕਰਦੀ ਹੈ, ਉਸ ਨੂੰ ਮੈਂ ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮਹਾਂਸ਼ਵਰਾਤਰੀ ਸਿਰਫ ਇਕ ਤਿਉਹਾਰ ਨਹੀਂ ਬਲਕਿ ਆਤਮ ਮੰਥਨ ਤੇ ਆਤਮ ਸ਼ੁਧੀ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਬੁਰਾਈਆ ਦਾ ਤਿਆਗ ਹੀ ਮਹਾਂਸ਼ਿਵਰਾਤਰੀ ਦਾ ਮੁੱਖ ਮੰਤਵ ਹੈ। ਮਨੁੱਖ ਆਪਣੇ ਅੰਦਰ ਦੀ ਬੁਰਾਈਆਂ, ਹੰਕਾਰ ਤੇ ਮੋਹ ਨੂੰ ਤਿਆਗ ਦਿੰਦਾ ਹੈ। ਸਮਾਗਮ ’ਚ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਵੀ ਹਾਜ਼ਰੀ ਲਗਵਾਈ ਤੇ ਕਿਹਾ ਭਗਵਾਨ ਸ਼ਿਵ ਤਿਆਗ, ਹੌਸਲਾ, ਕਰੁਣਾ ਤੇ ਸੱਚਾਈ ਦੇ ਪ੍ਰਤੀਕ ਹਨ ਤੇ ਜੇ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਉਤਾਰ ਲਈਏ ਤਾਂ ਸਾਡਾ ਜੀਵਨ ਸਫਲ ਤੇ ਸਾਰਥਕ ਬਣ ਸਕਦਾ ਹੈ। ਸ਼ਮਸ਼ਾਨ ਭੂਮੀ ਉਤਵਸ ਕਮੇਟੀ ਵੱਲੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਪ੍ਰਧਾਨ ਦੀਪਕ ਰਾਜੂ, ਚੇਅਰਮੈਨ ਤੇਜਵੰਤ ਸਿੰਘ ਤੇ ਹੋਰ ਸ਼ਖਸੀਅਤਾਂ ਨੂੰ ਦੁਸ਼ਾਲਾ ਤੇ ਭਗਵਾਨ ਸ਼ੰਕਰ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਮਾਧਵ ਗੁਪਤਾ, ਰੰਮੀ ਗੁਪਤਾ, ਰਾਜੂ ਉਪਰ, ਅਮਿਤ ਰਿੰਕੂ, ਪ੍ਰਦੀਪ ਥਿੰਦ, ਵਿਪਨ ਮੋਗਲਾ, ਸੰਜੀਵ ਮੋਗਲਾ, ਕਮਲਜੀਤ ਗੁਪਤਾ, ਕਾਲੀ ਅਰੋੜਾ, ਲਾਲੀ ਗੁਪਤਾ, ਰਮਨ ਲਾਲ, ਰਾਣਾ ਲਾਹੌਰੀਆ, ਰਿਕੀ ਭੱਲਾ, ਵਿਪਨ ਨਰੂਲਾ, ਅਮਰਜੀਤ ਸਿੰਘ, ਪ੍ਰਦੀਪ ਗੋਲੂ ਫੁੱਲਾਂਵਾਲਾ, ਰਕੇਸ਼ ਕੁਮਾਰ ਰੋਹਿਤ ਕੁਮਾਰ, ਬੱਗਾ, ਸਚਿਨ ਸ਼ਰਮਾ, ਸਾਹਿਲ ਮਰਵਾਹਾ, ਵਿਕਾਸ ਧੀਰ, ਮਿੰਟਾ, ਸੋਨੂ ਮੁਨੀਮ, ਦੀਪਕ, ਵਿਜੇ ਕੁਮਾਰ ਆਦਿ ਵੀ ਹਾਜ਼ਰ ਸਨ।