ਮਾਧਵ ਗੁਪਤਾ ਬੰਟੂ ਦੇ ਚੋਣ ਦਫ਼ਤਰ ਦਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਉਦਘਾਟਨ

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਵਾਰਡ ਨੰਬਰ 10 ਵਿੱਚ ਚੋਣ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਇਸੇ ਤਹਿਤ ਵਾਰਡ ਨੰਬਰ 10 ਤੋਂ ਰਾਣਾ ਧੜੇ ਦੇ ਆਜ਼ਾਦ ਉਮੀਦਵਾਰ ਮਾਧਵ ਗੁਪਤਾ ਬੰਟੂ ਦੇ ਚੋਣ ਦਫ਼ਤਰ ਦਾ ਉਦਘਾਟਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਭਾਰੀ ਇਕੱਠ ਵਿਚ ਕੀਤਾ ਗਿਆ। ਇਸ ਮੌਕੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਗੁਪਤਾ ਪਰਿਵਾਰ ਦਾ ਵਾਰਡ ਨੰਬਰ 10 ਵਿੱਚ ਸਾਲਾਂ ਪੁਰਾਣਾ ਮਾਣ-ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਇਸ ਵਾਰਡ ਦੀ ਲੰਬੇ ਸਮੇਂ ਤੱਕ ਸਵ. ਸਾਬਕਾ ਪ੍ਰਧਾਨ ਵਿਨੋਦ ਕੁਮਾਰ ਗੁਪਤਾ ਨੇ ਵੀ ਨਿਸ਼ਕਾਮ ਸੇਵਾ ਕੀਤੀ ਸੀ ਅਤੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਕਿਹਾ ਕਿ ਰਾਣਾ ਗਰੁੱਪ ਵੱਲੋਂ ਹੁਣ ਉਨ੍ਹਾਂ ਦੇ ਬੇਟੇ ਮਾਧਵ ਗੁਪਤਾ ਬੰਟੂ ਨੂੰ ਟਿਕਟ ਦੇ ਕੇ ਸਨਮਾਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਧਵ ਗੁਪਤਾ ਇੱਕ ਸਾਫ਼-ਸੁਥਰੇ ਅਕਸ ਵਾਲੇ, ਇਮਾਨਦਾਰ ਅਤੇ ਲੋਕਾਂ ਨਾਲ ਹਰ ਵੇਲੇ ਖੜ੍ਹਨ ਵਾਲੇ ਨੌਜਵਾਨ ਚਿਹਰੇ ਹਨ, ਜਿਨ੍ਹਾਂ ਨੂੰ ਵਾਰਡ ਵਾਸੀਆਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਅਤੇ ਲੋਕ ਸੇਵਾ ਦੀ ਸੋਚ ਰੱਖਣ ਵਾਲੇ ਉਮੀਦਵਾਰ ਦਾ ਸਾਥ ਦੇਣ ਅਤੇ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਵਿੱਚ ਭੇਜਣ। ਇਸ ਮੌਕੇ ਵਾਰਡ ਨੰਬਰ 10 ਤੋਂ ਉਮੀਦਵਾਰ ਮਾਧਵ ਗੁਪਤਾ ਬੰਟੂ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਵਾਰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਵਾਰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸਮਾਗਮ ਦੌਰਾਨ ਮਾਧਵ ਗੁਪਤਾ ਬੰਟੂ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਪੂਰਾ ਮਾਹੌਲ ਚੋਣ ਰੰਗ ਵਿੱਚ ਰੰਗਿਆ ਨਜ਼ਰ ਆਇਆ। ਇਸ ਤੋਂ ਪਹਿਲਾਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਵਾਰਡ ਨੰਬਰ 10 ਦੇ ਉਮੀਦਵਾਰ ਮਾਧਵ ਗੁਪਤਾ ਨੇ ਪੀਰ ਬਾਬਾ ਸੇਹਰਿਆਂ ਵਾਲਾ ਵਿਖੇ ਮੱਥਾ ਟੇਕਿਆ ਜਿੱਥੇ ਮੁੱਖ ਸੇਵਾਦਾਰ ਕੋਮਲ ਕੰਢਾ ਤੇ ਪ੍ਰਦੀਪ ਕੰਢਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਅਸ਼ੋਕ ਕੁਮਾਰ ਮੋਗਲਾ, ਅਨਿਲ ਕੁਮਾਰ ਭੋਲਾ, ਐਨ ਆਰ ਆਈ ਰਾਜਿੰਦਰ ਧੀਰ, ਮਾਨਵ ਜੈਲਦਾਰ, ਦੇਵ ਮੋਹਨ ਪੁਰੀ, ਪ੍ਰਥਮੇਸ਼ ਜੈਨ, ਨਰਿੰਦਰ ਨਈਅਰ, ਪ੍ਰੋ. ਵਿਜੇ ਬਾਂਸਲ, ਵਿਪਨ ਕੁਮਾਰ ਜੈਨ, ਸਮੁੰਦਰ ਸਿੰਘ ਢਿੱਲੋਂ, ਰਮੀ ਗੁਪਤਾ, ਦੀਪਕ ਨਈਅਰ, ਸੁਖਵਿੰਦਰ ਸਿੰਘ ਬਾਜਵਾ, ਮਿੰਟੂ ਨਈਅਰ, ਬਬਲੂ ਬਾਂਸਲ ਰਮਨ ਅਰੋੜਾ, ਬਬਲੂ ਚੱਢਾ, ਚੰਦਰ ਮੋਹਨ ਸ਼ਰਮਾ, ਤਰੁਣ ਜੈਨ, ਅਜੇ ਕੰਡਾ, ਨਨੂੰ ਗੁਪਤਾ, ਪੰਨੂ ਗੁਪਤਾ, ਅਵਿਨਾਸ਼ ਠੁਕਰਾਲ, ਰਮਨ ਧੀਰ, ਪ੍ਰਦੀਪ ਪੁਰੀ, ਸਿਧਾਂਤ ਜੈਨ, ਰੋਹਿਤ ਜੈਨ, ਸੰਨੀ ਪੁਰੀ, ਵਿਸ਼ਾਲ ਟਕਸਾਲੀ, ਕਾਮਰੇਡ ਗੁਰਚਰਨ ਦਾਸ, ਦੇਵੀ ਦਿਆਲ, ਬ੍ਰਿਜ ਮੋਹਨ ਸੂਦ, ਸੌਰਵ ਜੈਨ, ਰਮਨ ਸਲਪੋਨਾ, ਸਤਪਾਲ ਸ਼ਰਮਾ, ਸੰਨੀ, ਮਨੀਸ਼ ਗੁਪਤਾ, ਸਾਬਕਾ ਕੌਂਸਲਰ ਵੀਨਾ ਗੁਪਤਾ ਆਦਿ ਹਾਜ਼ਰ ਸਨ।