ਮੈਡਮ ਰਾਜਵਿੰਦਰ ਕੌਰ ਬਣੇ ਮਾਸਟਰ ਕੇਡਰ ਯੂਨੀਅਨ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ
ਮੈਡਮ ਰਾਜਵਿੰਦਰ ਕੌਰ ਬਣੇ ਮਾਸਟਰ ਕੇਡਰ ਯੂਨੀਅਨ ਦੇ ਮਹਿਲਾ ਵਿੰਗ ਦੇ ਬਲਾਕ ਪ੍ਰਧਾਨ
Publish Date: Sat, 07 Mar 2026 08:45 PM (IST)
Updated Date: Sat, 07 Mar 2026 08:48 PM (IST)

--ਮਾਸਟਰ ਕੇਡਰ ਯੂਨੀਅਨ ਦੇ ਮਹਿਲਾ ਵਿੰਗ ਨੂੰ ਮਿਲੇਗੀ ਹੋਰ ਮਜ਼ਬੂਤੀ-ਕੋਹਲੀ/ਸੁਖਦੇਵ ਸਿੰਘ ਮੰਗੂਪੁਰ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਮੰਗੂਪੁਰ ਦੀ ਅਗਵਾਈ ਹੇਠ ਮਾਸਟਰ ਕੇਡਰ ਯੂਨੀਅਨ ਤਹਿਸੀਲ ਸੁਲਤਾਨਪੁਰ ਲੋਧੀ ਦੀ ਇਕ ਜ਼ਰੂਰੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬਲਾਕ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਮਾਸਟਰ ਕੇਡਰ ਯੂਨੀਅਨ ਵੱਲੋਂ ਰਾਜਵਿੰਦਰ ਕੌਰ ਨੂੰ ਸੁਲਤਾਨਪੁਰ ਲੋਧੀ ਤਹਿਸੀਲ ਦੇ ਮਹਿਲਾ ਵਿੰਗ ਦਾ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਬਣਨ ਮੌਕੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣਗੇ ਤੇ ਜ਼ਿਲਾ ਕਪੂਰਥਲਾ ਵਿਚ ਮਾਸਟਰ ਕੇਡਰ ਦੇ ਅਧਿਆਪਕ ਵਿੰਗ ਨੂੰ ਹੋਰ ਮਜ਼ਬੂਤ ਕਰਨਗੇ। ਮਹਿਲਾ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ। ਮਾਸਟਰ ਕੇਡਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਰੇਸ਼ ਕੋਹਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ 16% ਡੀਏ ਦੀ ਕਿਸ਼ਤ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਕੀਤੀ ਜਾਵੇ। ਮਾਸਟਰ ਕੋਹਲੀ ਨੇ ਆਖਿਆ ਕਿ 8 ਮਾਰਚ ਨੂੰ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਵੱਲੋਂ ਵਿਧਾਨ ਸਭਾ ਦਾ ਘੇਰਾਓ ਕੀਤਾ ਜਾਵੇਗਾ। ਸੁਖਦੇਵ ਸਿੰਘ ਮੰਗੂਪੁਰ ਮੀਤ ਪ੍ਰਧਾਨ ਨੇ ਪੰਜਾਬ ਸਰਕਾਰ ਵੱਲੋਂ ਨਾਦਰਸ਼ਾਹੀ ਫਰਮਾਨ ਟੈੱਟ ਦੀ ਪ੍ਰੀਖਿਆ ਦੀ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਟੈੱਟ ਦੀ ਪ੍ਰੀਖਿਆ ਨੂੰ ਰੱਦ ਕਰੇ ਜੋ ਕਿ ਅਧਿਆਪਕਾਂ ਉੱਪਰ ਥੋਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ, ਪੇਂਡੂ ਭੱਤਾ, ਡੀਏ ਤੁਰੰਤ ਲਾਗੂ ਕਰੇ। ਇਸ ਮੌਕੇ ਮੈਡਮ ਹਰਪ੍ਰੀਤ ਕੌਰ, ਮਨਦੀਪ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ, ਮਨੀਸ਼ ਸ਼ਰਮਾ, ਸਮੀਰ ਧੀਰ, ਹਰੀਸ਼ ਕੁਮਾਰ, ਮੈਡਮ ਅਮ੍ਰਿੰਤ ਵਰਸ਼ਾ, ਜਸਵੀਰ ਕੌਰ, ਮੀਨੂ ਗੁਪਤਾ, ਸੁਰਜੀਤ ਸਿੰਘ, ਬਲਜੀਤ ਕੌਰ, ਸੰਜੀਵ ਧੀਰ, ਮਨਜਿੰਦਰ ਕੌਰ, ਸ਼ਹਿਜ਼ਾਦ ਖਾਨ, ਪਰਮਿੰਦਰ ਕੌਰ, ਸੰਦੀਪ ਦੁਰਗਾਪੁਰ, ਤਰਮਿੰਦਰ ਮੱਲੀ, ਭੁਪਿੰਦਰ ਕੌਰ ਹਾਜ਼ਰ ਸਨ।