ਲੱਕੀ ਸਰਵਟਾ ਵੱਲੋਂ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਵਿਸਥਾਰ ਲਈ ਯਤਨ ਜਾਰੀ
ਲੱਕੀ ਸਰਵਟਾ ਵਲੋਂ ਭਾਰਤੀਯ ਵਾਲਮੀਕਿ ਧਰਮ ਸਮਾਜ ਦੇ ਵਿਸਥਾਰ ਲਈ ਯਤਨ ਜਾਰੀ
Publish Date: Thu, 09 Apr 2026 10:48 PM (IST)
Updated Date: Thu, 09 Apr 2026 10:50 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਵੱਲੋਂ ਸੰਗਠਨ ਦੇ ਵਿਸਥਾਰ ਦੇ ਉਪਰਾਲੇ ਲਗਾਤਾਰ ਜਾਰੀ ਹਨ। ਲੱਕੀ ਸਰਵਟਾ ਦੇ ਉਪਰਾਲੇ ਸਦਕਾ ਪੰਜ ਹੋਰ ਨੌਜਵਾਨਾਂ ਨੂੰ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਵੱਲੋਂ ਭਾਵਾਧਸ ‘ਚ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਟੇਟ ਪ੍ਰਚਾਰ ਸਕੱਤਰ ਲੱਕੀ ਸਰਵਟਾ ਨੇ ਦੱਸਿਆ ਕਿ ਡੈਨੀ, ਬਬਲੂ, ਅਨਿਲ ਕੁਮਾਰ, ਹਨੀ ਧਾਲੀਵਾਲ ਤੇ ਹੀਰਾ ਲਾਲ ਨੇ ਭਾਵਾਧਸ ਦੇ ਲੁਧਿਆਣਾ ਦਫਤਰ ਵਿਖੇ ਮੁਢਲੀ ਮੈਂਬਰਸ਼ਿਪ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੇ ਦਾਨਵ ਦੀ ਅਗਵਾਈ ਹੇਠ ਪੰਜਾਬ ਭਰ ਵਿਚ ਭਾਵਾਧਸ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 12 ਅਪ੍ਰੈਲ ਨੂੰ ਕਮਿਉਨਿਟੀ ਹਾਲ ਧੀਨਾ, ਜਲੰਧਰ ਵਿਖੇ ਮਨਾਏ ਜਾਣ ਵਾਲੇ ਪ੍ਰਭੂ ਰਤਨਾਕਰ ਪ੍ਰਕਾਸ਼ ਪੁਰਬ ਸਮਾਗਮ ਵਿਚ ਫਗਵਾੜਾ ਤੋਂ ਵੱਡੀ ਗਿਣਤੀ ‘ਚ ਜਥਾ ਲੈ ਕੇ ਪਹੁੰਚਣਗੇ। ਇਸ ਦੌਰਾਨ ਸੰਗਠਨ ਵਿਚ ਸ਼ਾਮਲ ਹੋਏ ਸਮੂਹ ਮੈਂਬਰਾਂ ਨੇ ਕਿਹਾ ਕਿ ਭਾਵਾਧਸ ਦੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਵਾਲਮੀਕਿ ਸਮਾਜ ਵਿਚ ਪਹੁੰਚਾਇਆ ਜਾਵੇਗਾ ਤੇ ਸੰਗਠਨ ਦੀ ਮਜ਼ਬੂਤੀ ਲਈ ਹਰ ਸੰਭਵ ਸਹਿਯੋਗ ਦੇਣਗੇ। ਵੀਰੇਸ਼ ਵਿਜੇ ਦਾਨਵ ਨੇ ਵੀ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਭਾਵਾਧਸ ਦੇ ਨਾਲ ਵੱਧ ਤੋਂ ਵੱਧ ਵਾਲਮੀਕਿ ਭਾਈਚਾਰੇ ਨੂੰ ਜੋੜਨ ਲਈ ਪੁਰਜ਼ੋਰ ਯਤਨ ਕੀਤੇ ਜਾਣ।