ਮਾਨਵ ਜਾਤੀ ਦੇ ਦੁੱਖਾਂ ਦੇ ਨਿਵਾਰਨ ਲਈ ਯਿਸ਼ੂ ਧਰਤੀ ਤੇ ਆਏ : ਪਾਸਟਰ ਸਮਾਊਨ
ਮਾਨਵ ਜਾਤੀ ਦੇ ਦੁੱਖਾ ਨਿਵਾਰਨ ਕਰਲ ਲਈ ਪ੍ਰਭੂ ਯਿਸ਼ੂ ਜੀ ਧਰਤੀ ਤੇ ਆਏ ਸਨ : ਪਾਸਟਰ ਸਮਾਊਨ
Publish Date: Mon, 06 Apr 2026 09:26 PM (IST)
Updated Date: Mon, 06 Apr 2026 09:29 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਈਸਟਰ ਦੇ ਪਾਵਨ ਦਿਨ ਦੇ ਸਬੰਧ ਵਿਚ ਪਵਿਤਰ ਮਸੀਹ ਦਬੂਰਜੀ ਚਰਚ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਤੇ ਇਲਾਕਾ ਵਾਸਿਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਚਰਚ ਦੇ ਮੁੱਖ ਪਾਸਟਰ ਸਮਾਊਨ ਨੇ ਸੰਗਤਾਂ ਨੂੰ ਈਸਟਰ ਦੇ ਪਾਵਨ ਦਿਨ ਦੀ ਮਹੱਤਤਾ ਸਬੰਧੀ ਦੱਸਿਆ ਕਿ ਇਸ ਦਿਨ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿਚੋਂ ਜੀ ਉੱਠੇ ਸੀ, ਜਿਸ ਦੀ ਖੁਸ਼ੀ ਵਿਚ ਈਸਟਰ ਦਾ ਪਾਵਨ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ’ਤੇ ਮਾਨਵ ਜਾਤੀ ਦਾ ਕਲਿਆਣ ਕਰਨ, ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਤੇ ਪਾਪਾਂ ਤੋਂ ਮੁਕਤੀ ਦਿਵਾਉਣ ਲਈ ਆਏ ਸਨ। ਪ੍ਰਭੂ ਯਿਸੂ ਮਸੀਹ ਨੇ ਮਾਨਵ ਜਾਤੀ ਨੂੰ ਕਲਿਆਣ ਦਾ ਮਾਰਗ ਦਿਖਾਇਆ। ਇਤਿਹਾਸ ਦੇ ਪੰਨੇ ਇਹ ਸਬੂਤ ਪੇਸ਼ ਕਰਦੇ ਹਨ ਕਿ ਸੱਚਮੁੱਚ ਪ੍ਰਮੇਸ਼ਵਰ ਦੇ ਪੁੱਤਰ ਸਾਡੇ ਮੁਕਤੀ ਦਾਤਾ ਨੇ ਮੁਰਦਿਆਂ ਵਿਚੋ ਜ਼ਿੰਦਾ ਹੋ ਕੇ ਸਾਡੀ ਮੁਕਤੀ ਦੇ ਰਸਤੇ ਨੂੰ ਖੋਲ੍ਹਿਆ ਹੈ। ਸਮਾਰੋਹ ਦੌਰਾਨ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਪਾਸਟਰ ਕਮਲੇਸ਼, ਪਾਸਟਰ ਮੋਨਿਕਾ, ਪਾਸਟਰ ਸੋਹਨ ਲਾਲ, ਸਤਨਾਮ ਚੰਦ, ਗਗਨ ਵਾਲਿਆਂ, ਪ੍ਰੇਮ, ਸੋਨੀ, ਮਨਜੀਤਾ, ਵਰਿੰਦਰ, ਬਲਜਿੰਦਰ ਢੁੱਡੀ, ਵਿੱਕੀ ਕਰਨਲ, ਜੱਸਾ ਸ਼ੇਖੂਪੁਰ, ਰਜਨੀਸ਼, ਅਸ਼ਵਨੀ, ਹਿੰਦ ਪਾਲ, ਸਲਾਮਤ ਮਸੀਹ, ਅਮਾਨਤ ਮਸੀਹ, ਮੀਡੀਆ ਟੀਮ ਜੈਮੇਸ, ਜੋਇਲ, ਜਰਮਿਆਂ ਤੇ ਸਮੂਹ ਸੰਗਤ ਸ਼ਾਮਲ ਰਹੀ।