ਜੁਡੀਸ਼ੀਅਲ ਕੋਰਟ ਭੁਲੱਥ ’ਚ ਲੋਕ ਅਦਾਲਤ ਲਗਾਈ
ਜੁਡੀਸ਼ੀਅਲ ਕੋਰਟ ਭੁਲੱਥ ਵਿੱਚ ਲੋਕ ਅਦਾਲਤ ਲਗਾਈ
Publish Date: Sat, 13 Dec 2025 08:27 PM (IST)
Updated Date: Sat, 13 Dec 2025 08:30 PM (IST)
--ਵੱਖ-ਵੱਖ ਕੇਸਾਂ ਦਾ ਆਪਸੀ ਰਾਜੀਨਾਮੇ ਦੁਆਰਾ ਮੌਕੇ ’ਤੇ ਕੀਤਾ ਨਿਪਟਾਰਾ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ
ਭੁਲੱਥ : ਸਬ ਡਿਵੀਜ਼ਨ ਜ਼ੁਡੀਸ਼ੀਅਲ ਕੋਰਟ ਭੁਲੱਥ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਨਯੋਗ ਜੱਜ ਸਾਹਿਬਾਨ ਮੈਡਮ ਸ਼ਗੁਨ ਦੀ ਅਗਵਾਈ ਹੇਠ ਲੋਕ ਅਦਾਲਤ ਲਗਾਈ ਗਈ। ਇਸ ਮੌਕੇ ਵੱਖ-ਵੱਖ ਪੈਂਡਿੰਗ ਪਏ ਕੇਸਾਂ ਦਾ ਆਪਸੀ ਰਾਜ਼ੀਨਾਮੇ ਦੁਆਰਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਕੁੱਲ 70 ਕੇਸਾਂ ਵਿਚੋਂ 44 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਲੈਣ-ਦੇਣ ਸਬੰਧੀ ਕੁੱਲ ਰਾਸ਼ੀ ਇਕ ਕਰੋੜ 49 ਲੱਖ 11926 ਦਾ ਨਿਪਟਾਰਾ ਕਰਵਾ ਦਿੱਤਾ ਗਿਆ। ਇਸ ਮੌਕੇ ਰੀਡਰ ਗੁਰਮੇਲ ਸਿੰਘ, ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ, ਐਡਵੋਕੇਟ ਮਨਿੰਦਰ ਸਿੰਘ, ਮੈਡਮ ਜੋਤੀ ਧੀਰ ਮੈਂਬਰ ਲੋਕ ਅਦਾਲਤ, ਐਡਵੋਕੇਟ ਸੁਖਵਿੰਦਰ ਸਿੰਘ ਬੋਪਾ ਰਾਏ, ਐਡਵੋਕੇਟ ਸਤਪਾਲ ਵਧਾਵਨ ਮੈਂਬਰ ਲੋਕ ਅਦਾਲਤ, ਐਡਵੋਕੇਟ ਗੁਰਪ੍ਰੀਤ ਸਿੰਘ ਰਤਨ, ਐਡਵੋਕੇਟ ਮਨਦੀਪ ਸਿੰਘ ਮੁਲਤਾਨੀ, ਐਡਵੋਕੇਟ ਮੰਜੂ ਬਾਲਾ, ਐਡਵੋਕੇਟ ਏਐੱਸ ਬੇਦੀ, ਐਡਵੋਕੇਟ ਧਰੁਵ ਗੁਪਤਾ, ਐਡਵੋਕੇਟ ਅਭਿਸ਼ੇਕ ਢੱਲ, ਐਡਵੋਕੇਟ ਅਨੂਪ ਸਿੰਘ, ਅਰੁਣ, ਪਰਵੀਨ ਕੁਮਾਰ ਐਲਮੰਦ, ਸਟੈਨੋ ਪਾਰੁਸ ਸਹੋਤਾ ਤੇ ਹੋਰ ਹਾਜ਼ਰ ਸਨ।