ਲਾਇਨਜ਼ ਕਲੱਬ ਰਾਇਲ ਬੰਦਗੀ ਵੱਲੋਂ ਹੜ੍ਹ ਪੀੜਤਾਂ ਨੂੰ ਮੰਜੇ ਤੇ ਬਿਸਤਰੇ ਭੇਟ
ਲਾਇਨਜ਼ ਕਲੱਬ ਰਾਇਲ ਬੰਦਗੀ ਬੇਗੋਵਾਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੰਜੇ ਤੇ ਬਿਸਤਰੇ ਵੰਡੇ
Publish Date: Sun, 07 Sep 2025 08:14 PM (IST)
Updated Date: Mon, 08 Sep 2025 04:08 AM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ, ਨਡਾਲਾ : ਲਾਇਨਜ਼ ਕਲੱਬ ਰਾਇਲ ਬੰਦਗੀ 321-ਡੀ ਬੇਗੋਵਾਲ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਆਪਣੀ ਸੇਵਾ ਜਾਰੀ ਰੱਖਦਿਆਂ ਮੰਡ ਰਾਏਪੁਰ ਅਰਾਈਆਂ ਧੁੱਸੀ ਬੰਨ੍ਹ ਤੇ ਰਹਿੰਦੇ ਪਰਿਵਾਰਾਂ ਨੂੰ ਫੋਲਡਿੰਗ ਮੰਜੇ, ਗੱਦੇ ਅਤੇ ਬਿਸਤਰੇ ਵੰਡੇ। ਸਮਾਗਮ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਜੈਦ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਵਾਈਸ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਛਪਾਲ ਸਿੰਘ ਬੱਚਾਜੀਵੀ ਪਹੁੰਚੇ। ਕਲੱਬ ਪਹਿਲੇ ਦਿਨ ਤੋਂ ਹੀ ਮੰਡ ਖੇਤਰ ਵਿੱਚ ਹੜ੍ਹ ਪੀੜਤ ਲੋਕਾਂ ਲਈ ਰਾਹਤ ਕਾਰਜ ਕਰ ਰਿਹਾ ਹੈ। ਹੁਣ ਤੱਕ ਮੰਡ ਤਲਵੰਡੀ, ਨੰਗਲ ਲੁਬਾਣਾ, ਬੇਗੋਵਾਲ, ਮੰਡ ਸੰਗੋਜ਼ਲਾ ਤੇ ਮੰਡ ਕੂਕਾ ਵਿਖੇ ਕਲੱਬ ਵੱਲੋਂ ਮੈਡੀਕਲ ਕੈਂਪ, ਰਾਸ਼ਨ ਤੇ ਡੰਗਰਾਂ ਲਈ ਚਾਰੇ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਰਨੈਲ ਸਿੰਘ ਤੁਲੀ ਬੱਚਾਜੀਵੀ ਦੇ ਸਹਿਯੋਗ ਨਾਲ 30 ਦੇ ਕਰੀਬ ਪਰਿਵਾਰਾਂ ਨੂੰ ਮੰਜੇ, ਗੱਦੇ ਅਤੇ ਬਿਸਤਰੇ ਭੇਟ ਕੀਤੇ। ਕਲੱਬ ਦਾ ਮੁੱਖ ਉਦੇਸ਼ ਸਮਾਜ ਸੇਵਾ ਕਰਨਾ ਹੈ, ਇਸ ਲਈ ਜਿੱਥੇ ਵੱਖ-ਵੱਖ ਸਮਾਜਿਕ ਪ੍ਰੋਜੈਕਟਾਂ ਰਾਹੀਂ ਯੋਗਦਾਨ ਪਾਇਆ ਜਾਂਦਾ ਹੈ, ਉੱਥੇ ਕੁਦਰਤੀ ਆਫਤਾਂ ਦੇ ਸਮੇਂ ਲੋਕਾਂ ਤੱਕ ਰਾਹਤ ਪਹੁੰਚਾਉਣਾ ਵੀ ਸਭ ਤੋਂ ਪਹਿਲੀ ਤਰਜੀਹ ਹੈ। ਪਿੰਡ ਦੇ ਸਾਬਕਾ ਸਰਪੰਚ ਸਟੀਫਨ ਕਾਲਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਰਾਜ ਜੰਗੀ, ਸਤਪਾਲ ਸਿੰਘ ਜੱਬੋ, ਸਤਨਾਮ ਸਿੰਘ ਲਹੋਰੀ, ਮਨੀ ਦਿਲਾਵਰੀ, ਹਰਮਿੰਦਰ ਸਿੰਘ ਲਾਂਬਾ, ਸੁੰਦਰ, ਫੁੰਮਣ ਸਿੰਘ ਟਾਹਲੀ ਸਮੇਤ ਕਈ ਹੋਰ ਹਾਜ਼ਰ ਸਨ।