ਲਾਇਨਜ ਕਲੱਬ ਫਗਵਾੜਾ ਪ੍ਰਾਈਡ ਨੂੰ ਮਿਲੇ ਸੈਵਨ ਸਟਾਰ
ਲਾਇਨਜ ਕਲੱਬ ਫਗਵਾੜਾ ਪ੍ਰਾਈਡ ਨੂੰ ਚਾਰਟਰ ਨਾਈਟ ਮੌਕੇ ਹੀ ਮਿਿਲਆ ਸੈਵਨ ਸਟਾਰ ਕਲੱਬ ਦਾ ਦਰਜਾ
Publish Date: Mon, 27 Apr 2026 06:55 PM (IST)
Updated Date: Mon, 27 Apr 2026 06:58 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਨਵੇਂ ਬਣੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੀ ਚਾਰਟਰ ਨਾਈਟ ਸਥਾਨਕ ਹੋਟਲ ਗਰੈਂਡ ਅੰਬੈਸਡਰ, ਰੇਲਵੇ ਰੋਡ ਫਗਵਾੜਾ ਵਿਖੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਸ਼ਿਰਕਤ ਕੀਤੀ। ਲਾਇਨ ਗੁਰਦੀਪ ਸਿੰਘ ਕੰਗ ਨੂੰ ਕਲੱਬ ਦਾ ਚਾਰਟਰ ਦੇਣ ਦੀ ਰਸਮ ਡਿਸਟ੍ਰਿਕਟ ਗਵਰਨਰ ਲਾਇਨ ਵੀਐੱਮ ਗੋਇਲ ਵੱਲੋਂ ਨਿਭਾਈ ਗਈ। ਉਨ੍ਹਾਂ ਨੇ ਚਾਰਟਰ ਨਾਈਟ ਦੌਰਾਨ ਹੀ ਕਲੱਬ ਨੂੰ ਸੈਵਨ ਸਟਾਰ ਕੱਲਬ ਦਾ ਦਰਜਾ ਵੀ ਦਿੱਤਾ ਤੇ ਕਿਹਾ ਕਿ ਕਲੱਬ ਨੇ ਚਾਰਟਰ ਨਾਈਟ ਤੋਂ ਪਹਿਲਾਂ ਹੀ ਅਨੇਕਾਂ ਪ੍ਰੋਜੈਕਟ ਕਰਕੇ ਆਪਣੇ ਇਰਾਦੇ ਜ਼ਾਹਿਰ ਕੀਤੇ ਹਨ, ਜਿਸਦੇ ਲਈ ਕਲੱਬ ਨੂੰ ਇਹ ਮਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਸਟਾਲਿੰਗ ਅਫਸਰ ਵਜੋਂ ਲਾਇਨ ਜੇਬੀ ਸਿੰਘ ਚੌਧਰੀ 3 ਡਾਇਮੰਡ ਅੰਬੇਸਡਰ ਆਫ ਗੁਡਵਿਲ, ਇੰਡਕਸ਼ਨ ਅਫਸਰ ਪੀਐੱਮਜੇਐੱਫ ਲਾਇਨ ਰਾਜੀਵ ਖੋਸਲਾ ਇਲੈਕਟਡ ਵੀਡੀਜੀ-1, ਸਪੈਸ਼ਲ ਗੈਸਟ ਲਾਇਨ ਸੰਦੀਪ ਗਰਗ ਐੱਮਡੀ ਜੀਐੱਮਟੀ ਕੋਆਰਡੀਨੇਟਰ, ਲਾਇਨ ਦਵਿੰਦਰ ਪਾਲ ਅਰੋੜਾ ਮਲਟੀਪਲ ਚੇਅਰਮੈਨ ਫੂਡ ਫਾਰ ਹੰਗਰ, ਐੱਮਜੇਐੱਫ ਲਾਇਨ ਰਾਜੀਵ ਵਿੱਗ ਇਲੈਕਟਡ ਵੀਡੀਜੀ-2 ਸ਼ਾਮਲ ਸਨ। ਜਿਨ੍ਹਾਂ ਨੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੀ ਸਮੁੱਚੀ ਟੀਮ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਨੇ ਕਲੱਬ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਤੇ ਉਨ੍ਹਾਂ ਦੀ ਚਾਰਟਰ ਟੀਮ ਨੂੰ ਇੰਟਰਨੈਸ਼ਨਲ ਪਿੰਨ ਲਗਾਏ ਤੇ ਸਰਟੀਫਿਕੇਟ ਭੇਟ ਕੀਤੇ। ਨਵੇਂ ਬਣੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਨੇ ਡਿਸਟ੍ਰਿਕਟ ਗਵਰਨਰ ਲਾਇਨ ਵੀਐੱਮ ਗੋਇਲ ਸਮੇਤ ਡਾ. ਰਾਜਕੁਮਾਰ ਚੱਬੇਵਾਲ ਤੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕਲੱਬ ਆਪਣੇ ਨਾਮ ’ਤੇ ਖਰਾ ਉਤਰਦੀ ਹੋਈ ਡਿਸਟ੍ਰਿਕਟ 321-ਡੀ ਦਾ ਨਾਮ ਰੌਸ਼ਨ ਕਰੇਗੀ। ਇੰਸਟਾਲਿੰਗ ਅਫਸਰ ਲਾਇਨ ਜੇਬੀ ਸਿੰਘ ਚੌਧਰੀ ਨੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਤੋਂ ਇਲਾਵਾ ਕਲੱਬ ਸਕੱਤਰ ਲਾਇਨ ਲਾਇਨ ਸੰਜੀਵ ਲਾਂਬਾ, ਖਜ਼ਾਨਚੀ ਲਾਇਨ ਸਤਵਿੰਦਰ ਸਿੰਘ ਭਮਰਾ ਤੇ ਪੀਆਰਓ ਲਾਇਨ ਵਰੁਣ ਢੀਂਗਰਾ ਨੂੰ ਅਹੁਦੇ ਦੀ ਸਹੁੰ ਚੁਕਾਈ। ਲਾਇਨ ਰਾਜੀਵ ਖੋਸਲਾ ਨੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਲਾਇਨਜ਼ ਇੰਟਰਨੈਸ਼ਨਲ ਇਕ ਮੋਹਰੀ ਸਮਾਜ ਸੇਵਾ ਸੰਸਥਾ ਹੈ ਜਿਸ ਦੀਆਂ ਦੁਨੀਆ ਭਰ ਵਿਚ ਸ਼ਾਖਾਵਾਂ ਹਨ, ਜੋ ਸਮਾਜ ਸੇਵਾ ਦੇ ਖੇਤਰ ਵਿਚ ਮਹੱਤਵਪੂਰਨ ਤੌਰ ’ਤੇ ਸਰਗਰਮ ਹਨ। ਮੁੱਖ ਮਹਿਮਾਨ ਡਾ. ਰਾਜਕੁਮਾਰ ਚੱਬੇਵਾਲ ਨੇ ਲਾਇਨ ਕੰਗ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਲਈ ਇਕ ਵੱਡਾ ਸਹਾਰਾ ਬਣਦੀਆਂ ਹਨ। ਲਾਇਨ ਸੁਸ਼ੀਲ ਸ਼ਰਮਾ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ। ਮਹਿਮਾਨਾਂ ਨੂੰ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਿਜਨ ਚੇਅਰਮੈਨ ਲਾਇਨ ਸੰਜੀਵ ਸੂਰੀ, ਡਿਸਟ੍ਰਿਕਟ ਚੇਅਰਮੈਨ ਲਾਇਨ ਹਰਮੇਸ਼ ਲਾਲ, ਲਾਇਨ ਕਲੱਬ ਬੰਗਾ ਸਿਮਰਨ ਦੇ ਪ੍ਰਧਾਨ ਲਾਇਨ ਮੀਨੂੰ ਭੁੱਟਾ, ਲਾਇਨ ਡਾ. ਵਿਨੀਤਾ ਕੁਮਾਰੀ, ਲਾਇਨ ਸੋਨੀਆ ਰਾਏ, ਲਾਇਨ ਪ੍ਰਿਯੰਕਾ ਕਲਸੀ, ਲਾਇਨ ਆਹਿਨ, ਲਾਇਨ ਵਿਪਨ ਸ਼ਰਮਾ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਜਤਿੰਦਰ ਸਹਿਦੇਵ, ਲਾਇਨ ਅਮਰਜੀਤ ਸਿੰਘ ਨਿੱਝਰ, ਲਾਇਨ ਸ਼ਾਮ ਅਰੋੜਾ, ਲਾਇਨ ਨਿਿਖਲ ਵਧਵਾ, ਲਾਇਨ ਸੁਰਜੀਤ ਸਿੰਘ ਕੰਗ, ਲਾਇਨ ਆਸ਼ੂ ਕਰਵਲ, ਲਾਇਨ ਪਵਨ ਕੁਮਾਰ, ਲਾਇਨ ਸਤਵਿੰਦਰ ਸਿੰਘ ਜੱਸਲ, ਲਾਇਨ ਗੁਰਚਰਨ ਸਿੰਘ ਚੰਨੀ, ਲਾਇਨ ਗੌਰਵ ਕਪੂਰ, ਲਾਇਨ ਦਵਿੰਦਰ ਸਿੰਘ, ਲਾਇਨ ਮਨਿੰਦਰ ਸਿੰਘ ਖਾਲੜਾ, ਲਾਇਨ ਪ੍ਰਦੀਪ ਕੁਮਾਰ, ਲਾਇਨ ਕੁਲਵਿੰਦਰ ਸਿੰਘ ਸਿੱਧੂ, ਲਾਇਨ ਪੰਕਜ ਚੱਢਾ, ਲਾਇਨ ਸੁਮਿਤ ਭੰਡਾਰੀ, ਲਾਇਨ ਦਿਨੇਸ਼ ਖਰਬੰਦਾ, ਲਾਇਨ ਅਜੇ ਕੁਮਾਰ, ਲਾਇਨ ਸ਼ਸ਼ੀ ਕਾਲੀਆ, ਲਾਇਨ ਵਰਿੰਦਰ ਸਹਿਗਲ, ਲਾਇਨ ਮਨੋਜ ਕੁਮਾਰ, ਲਾਇਨ ਤਰੁਨ ਗਰਗ ਆਦਿ ਹਾਜ਼ਰ ਸਨ।