ਲਾਇਨ ਕੰਗ ਨੂੰ ਕੀਤਾ ਸਨਮਾਨਤ
ਲਾਇਨ ਗੁਰਦੀਪ ਸਿੰਘ ਕੰਗ ਨੂੰ ਮਲਟੀਪਲ ਚੇਅਰਮੈਨ ਲਾਇਨ ਦਵਿੰਦਰਪਾਲ ਅਰੋੜਾ ਨੇ ਕੀਤਾ ਸਨਮਾਨਤ
Publish Date: Sat, 02 May 2026 07:41 PM (IST)
Updated Date: Sat, 02 May 2026 07:41 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੂੰ ਮਲਟੀਪਲ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਦਵਿੰਦਰਪਾਲ ਅਰੋੜਾ ਵੱਲੋਂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਿਸਟ੍ਰਿਕਟ ਗਵਰਨਰ ਲਾਇਨ ਵੀਐੱਮ ਗੋਇਲ, ਲਾਇਨ ਜੇਬੀ ਸਿੰਘ ਚੌਧਰੀ 3 ਡਾਇਮੰਡ ਅੰਬੈਸਡਰ ਆਫ਼ ਗੁੱਡਵਿਲ, ਪੀਐੱਮਜੇਐੱਫ ਲਾਇਨ ਰਾਜੀਵ ਖੋਸਲਾ ਤੇ ਐੱਮਡੀ ਜੀਐੱਮਟੀ ਲਾਇਨ ਰਾਜੀਵ ਖੋਸਲਾ, ਕੋਆਰਡੀਨੇਟਰ ਲਾਇਨ ਸੁਦੀਪ ਗਰਗ ਤੇ ਲਾਇਨ ਰਾਜੀਵ ਵਿਗ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਲਾਇਨ ਅਰੋੜਾ ਨੇ ਲਾਇਨ ਕੰਗ ਦੇ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਮਾਸਿਕ ਰਾਸ਼ਨ ਵੰਡਣ ਦੇ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਲੋੜਵੰਦਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਫੂਡ ਫਾਰ ਹੰਗਰ ਪ੍ਰੋਜੈਕਟ ਦਾ ਉਦੇਸ਼ ਇਹੋ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੋਈ ਵੀ ਪਰਿਵਾਰ ਆਰਥਿਕ ਤੰਗੀ ਕਾਰਨ ਭੁੱਖਾ ਨਾ ਰਹੋ। ਲਾਈਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ 95 ਮਾਸਿਕ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤੇ ਹਨ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਖਜ਼ਾਨਚੀ ਲਾਇਨ ਸਤਵਿੰਦਰ ਸਿੰਘ ਭਮਰਾ ਤੇ ਪੀਆਰਓ ਲਾਇਨ ਵਰੁਣ ਵਧਵਾ ਤੋਂ ਇਲਾਵਾ ਲਾਇਨ ਕੁਲਵਿੰਦਰ ਸਿੱਧੂ ਆਦਿ ਵੀ ਮੌਜੂਦ ਸਨ।