ਲਾਇਨ ਕੰਗ ਬਣੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਯੂਥ
ਲਾਇਨ ਗੁਰਦੀਪ ਸਿੰਘ ਕੰਗ ਬਣੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਯੂਥ
Publish Date: Sun, 17 May 2026 07:09 PM (IST)
Updated Date: Sun, 17 May 2026 07:12 PM (IST)

ਫਗਵਾੜਾ : ਸੈਵਨ ਸਟਾਰ ਦਰਜਾ ਪ੍ਰਾਪਤ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿੰਘ ਕੰਗ ਐੱਮਜੇਐੱਫ ਨੂੰ ਲਾਇਨਜ਼ ਇੰਟਰਨੈਸ਼ਨਲ 321-ਡੀ ਦਾ ਡਿਸਟ੍ਰਿਕਟ ਚੇਅਰਮੈਨ ਯੂਥ (2026-27) ਐਲਾਨਿਆ ਗਿਆ ਹੈ। ਇਸ ਸਬੰਧੀ ਸਰਟੀਫਿਕੇਟ ਉਨ੍ਹਾਂ ਨੂੰ 2026-27 ਦੇ ਇਲੈਕਟਡ ਡਿਸਟ੍ਰਿਕਟ ਗਵਰਨਰ ਲਾਇਨ ਜੀਐੱਸ ਭਾਟੀਆ ਵੱਲੋਂ ਲਾਇਨ ਕੰਗ ਦੇ ਦਫ਼ਤਰ ਕੰਗ ਇੰਟਰਪ੍ਰਾਈਜਿਜ਼ ਸੈਂਟਰਲ ਟਾਊਨ ਫਗਵਾੜਾ ਵਿਖੇ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲਾਇਨ ਗੁਰਦੀਪ ਸਿੰਘ ਕੰਗ ਪਿਛਲੇ ਦੋ ਸਾਲ ਤੋਂ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਲਾਇਨ ਕੰਗ ਨੇ ਲਾਇਨ ਜੀਐੱਸ ਭਾਟੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਵੱਧ ਤੋਂ ਵੱਧ ਯੂਥ ਨੂੰ ਲਾਇਨਜ਼ 321-ਡੀ ਦੇ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ 20 ਸਾਲ ਤੋਂ ਉਹ ਲਾਇਨਜ਼ 321-ਡੀ ਦੇ ਨਾਲ ਸਰਗਰਮੀ ਦੇ ਨਾਲ ਜੁੜੇ ਹੋਏ ਹਨ ਅਤੇ ਇੱਕ ਸਾਧਾਰਨ ਲਾਇਨ ਮੈਂਬਰ ਤੋਂ ਬਾਅਦ ਚਾਰਟਰ ਪ੍ਰਧਾਨ, ਜ਼ੋਨ ਚੇਅਰਮੈਨ, ਰਿਜਨ ਚੇਅਰਮੈਨ ਤੋਂ ਇਲਾਵਾ ਡਿਸਟ੍ਰਿਕਟ ਚੇਅਰਮੈਨ ਸਾਈਟ ਫਸਟ, ਹਿਊਮਨਟੇਰੀਅਨ ਅਤੇ ਪੀਸ ਪੋਸਟਰ ਵਜੋਂ ਤਨਦੇਹੀ ਨਾਲ ਸਮਾਜ ਸੇਵਾ ਦੇ ਕਾਰਜ ਕਰ ਰਹੇ ਹਨ। ਲਾਇਨ ਜੀਐੱਸ ਭਾਟੀਆ ਨੇ ਲਾਇਨ ਗੁਰਦੀਪ ਸਿੰਘ ਕੰਗ ਨੂੰ ਸ਼ੁੱਭਇੱਛਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਮਾਜ ਸੇਵਾ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦੇਖਦੇ ਹੋਏ ਡਿਸਟ੍ਰਿਕਟ ਚੇਅਰਮੈਨ ਯੂਥ ਦਾ ਅਹੁਦਾ ਦਿੱਤਾ ਗਿਆ ਹੈ।
ਉਨ੍ਹਾਂ ਭਰੋਸਾ ਜਤਾਇਆ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਵੀ ਲਾਇਨ ਕੰਗ ਵੱਲੋਂ ਪੂਰੀ ਤਨਦੇਹੀ ਦੇ ਨਾਲ ਨਿਭਾਇਆ ਜਾਵੇਗਾ। ਇਸ ਦੌਰਾਨ ਮੌਜੂਦ ਰਹੇ ਲਾਇਨ ਸੁਸ਼ੀਲ ਸ਼ਰਮਾ ਇੰਚਾਰਜ ਐੱਮਐੱਮਆਰ, ਲਾਇਨ ਕੁਲਵਿੰਦਰ ਸਿੱਧੂ ਡਿਸਟ੍ਰਿਕਟ ਚੇਅਰਮੈਨ ਆਈਟੀ ਜ਼ੋਨ ਚੇਅਰਮੈਨ ਲਾਇਨ ਵਿਕਾਸ ਕੋਛੜ ਅਤੇ ਲਾਇਨ ਅਸ਼ਵਨੀ ਬਘਾਣੀਆ ਚਾਰਟਰ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਸਟਾਰ ਸਰਬ ਨੇ ਵੀ ਲਾਇਨ ਗੁਰਦੀਪ ਸਿੰਘ ਕੰਗ ਨੂੰ ਸ਼ੁੱਭਇੱਛਾਵਾਂ ਦਿੰਦਿਆਂ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਸਮੂਹ ਯੂਥ ਵਰਗ ਲਈ ਸਮਾਜ ਸੇਵਕ ਵਜੋਂ ਪ੍ਰੇਰਨਾ ਦੇ ਸਰੋਤ ਹਨ। ਉਨ੍ਹਾਂ ਤੋਂ ਸੇਧ ਲੈ ਕੇ ਬਹੁਤ ਸਾਰੇ ਨੌਜਵਾਨ ਯਕੀਨੀ ਤੌਰ ’ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਨਾਲ ਜੁੜਨਗੇ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਸਤਵਿੰਦਰ ਸਿੰਘ ਭਮਰਾ, ਪੀਆਰਓ ਲਾਇਨ ਵਰੁਣ ਵਧਵਾ, ਸਤਵਿੰਦਰ ਸਿੰਘ ਜੱਸਲ, ਲਾਇਨ ਵਿਪਨ ਸ਼ਰਮਾ ਤੋਂ ਇਲਾਵਾ ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ ਅਤੇ ਰਾਮਪਾਲ ਆਦਿ ਹਾਜ਼ਰ ਸਨ।