ਲੈਕਚਰਾਰ ਪਰਵਿੰਦਰ ਕੌਰ ਨੂੰ ਸੇਵਾ ਮੁਕਤੀ ’ਤੇ ਕੀਤਾ ਸਨਮਾਨਿਤ
ਲੈਕਚਰਾਰ ਪਰਵਿੰਦਰ ਕੌਰ ਨੂੰ ਸੇਵਾ ਮੁਕਤੀ ਤੇ ਯੂਨੀਅਨ ਵਲੋਂ ਕੀਤਾ ਸਨਮਾਨਿਤ
Publish Date: Tue, 12 May 2026 08:09 PM (IST)
Updated Date: Tue, 12 May 2026 08:12 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਸਿੱਖਿਆ ਵਿਭਾਗ ਵਿਚ 28 ਸਾਲਾਂ ਦੀ ਬੇਦਾਗ ਤੇ ਸਮਰਪਿਤ ਸੇਵਾਵਾਂ ਤੋਂ ਬਾਅਦ ਅਰਥ ਸ਼ਾਸ਼ਤਰ ਲੈਕਚਰਾਰ ਮੈਡਮ ਪਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਲੀ ਤੋਂ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਦੇ ਸਬੰਧ ਵਿਚ ਪਰਿਵਾਰ ਵੱਲੋਂ ਫਗਵਾੜਾ ਦੇ ਨਿੱਜੀ ਹੋਟਲ ਵਿਚ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਫਗਵਾੜਾ ਵੱਲੋਂ ਬਲਾਕ ਪ੍ਰਧਾਨ ਲੈਕ. ਵਰਿੰਦਰ ਸ਼ਰਮਾ ਦੀ ਅਗਵਾਈ ਵਿਚ ਮੈਡਮ ਪਰਵਿੰਦਰ ਕੌਰ ਵੱਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਸਨਮਾਨ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ। ਮੌਲੀ ਦੇ ਪੰਜਾਬੀ ਲੈਕਚਰਾਰ ਸੀਤਲ ਕੁਮਾਰ ਨੇ ਮੈਡਮ ਪਰਵਿੰਦਰ ਕੌਰ ਦੇ ਪੜਾਉਣ ਦੀ ਸ਼ੈਲੀ ਦੀ ਤਾਰੀਫ ਕੀਤੀ। ਯੂਨੀਅਨ ਸਕੱਤਰ ਮੈਡਮ ਦਲਜੀਤ ਚਾਨਾ ਤੇ ਲੈਕ. ਵੰਦਨਾ ਸ਼ਰਮਾ ਵੱਲੋਂ ਮੈਡਮ ਪਰਵਿੰਦਰ ਕੌਰ ਦੇ ਵਧੀਆ ਸਮਾਜਿਕ ਤੇ ਸਕਾਰਾਤਮਕ ਪੱਖ ਦੀ ਤਾਰੀਫ ਕਰਦਿਆਂ ਸੰਗਠਨ ਦੀ ਰੀੜ ਦੀ ਹੱਡੀ ਦੱਸਿਆ। ਸਕੂਲ ਪ੍ਰਿੰਸੀਪਲ ਸੀਮਾ ਮਿਨਹਾਸ, ਸਵੀਪ ਸਕੀਮ ਦੇ ਬਲਾਕ ਕੋਆਰਡੀਨੇਟਰ ਲੈਕ. ਰਾਜੇਸ਼ ਭਨੋਟ ਤੇ ਹਰਜਿੰਦਰ ਗੋਗਨਾ ਨੇ ਦੱਸਿਆ ਕਿ ਮੈਡਮ ਪਰਵਿੰਦਰ ਦਾ ਵਰਤਾਰਾ ਹਮੇਸ਼ਾ ਜ਼ਿੰਮੇਵਾਰੀ ਭਰਪੂਰ ਰਿਹਾ ਹੈ। ਇਸ ਮੌਕੇ ਮੈਡਮ ਪਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪੜਾਇਆ ਤੇ ਲੋੜਵੰਦ ਬੱਚਿਆਂ ਦੀ ਆਪਣੇ ਪੱਧਰ ’ਤੇ ਹੀ ਮਦਦ ਕੀਤੀ। ਪਰਿਵਾਰ ਵੱਲੋਂ ਮੈਨੇਜਰ ਰੰਜੀਵ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਕੁਮਾਰ, ਜਗਜੀਤ ਸਿੰਘ, ਸੀਤਲ ਕੁਮਾਰ, ਵਰਿੰਦਰ ਕੌਰ, ਅਰੁਣ ਕੁਮਾਰ, ਪ੍ਰਵੀਨ ਕੁਮਾਰੀ, ਸੁਰਜੀਤ ਕੁਮਾਰੀ, ਬਿਮਲਾ ਦੇਵੀ, ਪੰਕਜ ਰਾਵਤ, ਡਾ. ਬੀਆਰ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਜਗਨ ਨਾਥ ਬਾਂਸਲ, ਨੀਤਾ, ਸੰਤੋਖ ਸਿੰਘ ਹਾਜ਼ਰ ਸਨ।