ਪੈਨਸ਼ਨਰਜ਼ ਆਗੂ ਡੀਆਈਜੀ (ਜੇਲ੍ਹ) ਨੂੰ ਮਿਲੇ
ਪੰਜਾਬ ਜੇਲ੍ਹ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਡਿਪਟੀ ਇੰਸਪੈਕਟਰ ਜਨਰਲ (ਜੇਲ੍ਹ) ਨੂੰ ਮਿਲੇ
Publish Date: Fri, 10 Apr 2026 08:15 PM (IST)
Updated Date: Fri, 10 Apr 2026 08:17 PM (IST)
- ਮੁਲਾਜ਼ਮ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਬਾਰੇ ਕੀਤਾ ਵਿਚਾਰ-ਵਟਾਂਦਰਾ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸਟੇਟ ਕਮੇਟੀ ਮਹੇਸ਼ ਲਾਲ ਅੱਤਰੀ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਚੰਡੀਗੜ੍ਹ ਵਿਖੇ ਡਿਪਟੀ ਇੰਸਪੈਕਟਰ ਜਨਰਲ (ਜੇਲ੍ਹ) ਨੂੰ ਮਿਲੇ ਅਤੇ ਮੁਲਾਜ਼ਮ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਜਿਸ ਵਿਚ ਸਤਿਕਾਰ ਹੈਲਥ ਕਾਰਡ, ਹਰ ਜੇਲ੍ਹ ਤੇ ਪੈਨਸ਼ਨਰਾਂ ਵਾਸਤੇ ਦਫ਼ਤਰ ਖੋਲਣ ਲਈ, ਮੈਡੀਕਲ ਬਜਟ ਅਤੇ ਹੋਰ ਕਈ ਮੁੱਦੇ ਜੋ ਮੁਲਾਜ਼ਮ ਪੈਨਸ਼ਨਰਾਂ ਦੀ ਭਲਾਈ ਲਈ ਸਨ। ਇਸ ਤੋਂ ਇਲਾਵਾ ਵਧੀਕ ਡਾਇਰੈਕਟਰ ਜਨਰਲ ਪੁਲਿਸ ਜੇਲ੍ਹ ਦੇ ਨਾਂ ’ਤੇ ਮੰਗ ਪੱਤਰ ਦਿੱਤਾ ਗਿਆ। ਡਿਪਟੀ ਇੰਸਪੈਕਟਰ ਜਨਰਲ (ਜੇਲ੍ਹ) ਨੇ ਵਿਸ਼ਵਾਸ ਦਿਵਾਇਆ ਕਿ ਉਪਰੋਕਤ ਮੰਗਾਂ ਬਹੁਤ ਜਲਦੀ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਜਨਰਲ ਸਕੱਤਰ ਪੰਜਾਬ ਕਸ਼ਮੀਰ ਸਿੰਘ ਥਿੰਦ, ਜਗਮੇਲ ਸਿੰਘ ਸਲਾਹਕਾਰ, ਨਿਰਮਲ ਸਿੰਘ ਮੀਤ ਪ੍ਰਧਾਨ ਪੰਜਾਬ, ਰਣਧੀਰ ਸਿੰਘ ਮਹਿਮੀ ਤੋਂ ਇਲਾਵਾ ਗੁਰਮੇਲ ਸਿੰਘ, ਬਸੰਤ ਸਿੰਘ ਗਿੱਲ, ਕਾਬਲ ਸਿੰਘ, ਸੁਖਦੇਵ ਸਿੰਘ, ਸੁਖਦੇਵ ਸਿੰਘ ਢੀਂਡਸਾ ਆਦਿ ਹਾਜ਼ਰ ਸਨ।