ਸਵ. ਮਾਸਟਰ ਜਗੀਰ ਸਿੰਘ ਬਾਜਵਾ ਪੰਜ ਤੱਤਾਂ ਵਿੱਚ ਵਲੀਨ
ਸੁਲਤਾਨਪੁਰ ਲੋਧੀ : ਉੱਘੇ ਸਮਾਜ ਸੇਵੀ, ਸੀਨੀਅਰ ਪੱਤਰਕਾਰ ਮਾਸਟਰ ਜਗੀਰ ਸਿੰਘ ਬਾਜਵਾ, ਜਿਨ੍ਹਾਂ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਸੁਲਤਾਨਪੁਰ ਲੋਧੀ ਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਅੰਗੀਠੇ ਨੂੰ ਉਨ੍ਹਾਂ ਦੇ ਬੇਟੇ ਡਾ. ਕੁਲਦੀਪ ਸਿੰਘ ਤੇ ਰਣਬੀਰ ਸਿੰਘ ਰਾਣਾ ਨੇ ਅਗਨੀ ਵਿਖਾਈ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਬੀਬੀ ਹਰਦੀਪ ਕੌਰ ਬਾਜਵਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਵੱਡੀ ਗਿਣਤੀ ਵਿਚ ਰਾਜਨੀਤਿਕ, ਧਾਰਮਿਕ, ਸਮਾਜਿਕ, ਬੁੱਧੀਜੀਵੀ ਵਰਗ ਦੀਆਂ ਸ਼ਖਸ਼ੀਅਤਾਂ ਤੇ ਸਾਕ-ਸਬੰਧੀ, ਰਿਸ਼ਤੇਦਾਰਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ, ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਬੀਬੀ ਗੁਰਪ੍ਰੀਤ ਕੌਰ ਮੈਂਬਰ ਐੱਸਜੀਪੀਸੀ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ, ਤੇਜਵੰਤ ਸਿੰਘ ਸਾਬਕਾ ਚੇਅਰਮੈਨ, ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਨਰਿੰਦਰ ਸਿੰਘ ਪੰਨੂ ਸ਼ਹਿਰੀ ਪ੍ਰਧਾਨ ਕਾਂਗਰਸ, ਰਾਜਾ ਗੁਰਪ੍ਰੀਤ ਸਿੰਘ ਸਾਬਕਾ ਕੌਂਸਲਰ, ਐਡ. ਰਜਿੰਦਰ ਸਿੰਘ ਸੰਯੁਕਤ ਕਿਸਾਨ ਮੋਰਚਾ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਪ੍ਰੋ. ਬਲਦੇਵ ਸਿੰਘ ਟੀਟਾ, ਅਸ਼ੋਕ ਕੁਮਾਰ ਮੋਗਲਾ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ, ਕੁਲਵਿੰਦਰ ਸਿੰਘ ਜੱਜ, ਯੂਥ ਆਗੂ ਗੋਲਡੀ ਧੰਜੂ, ਡਾ. ਤਜਿੰਦਰ ਸਿੰਘ ਰੰਧਾਵਾ, ਮਾ. ਅਜੀਤ ਸਿੰਘ, ਮਾਸਟਰ ਮੁਨਸ਼ਾ ਸਿੰਘ, ਮਾ. ਜਸਵੀਰ ਸਿੰਘ ਸੂਜੋਕਾਲੀਆ, ਗ੍ਰੰਥੀ ਰਜਿੰਦਰ ਸਿੰਘ, ਗ੍ਰੰਥੀ ਕਸ਼ਮੀਰ ਸਿੰਘ, ਗ੍ਰੰਥੀ ਲਖਬੀਰ ਸਿੰਘ, ਜਸਵੀਰ ਸਿੰਘ ਜੋਸਨ ਵਾਟਾਂਵਾਲੀ, ਪਿਆਰਾ ਸਿੰਘ ਮੇਵਾ ਸਿੰਘ ਵਾਲਾ, ਬਹਾਦਰ ਸਿੰਘ, ਮਾ. ਚਰਨ ਸਿੰਘ ਹੈਬਤਪੁਰ, ਸਰਵਨ ਸਿੰਘ ਕਰਮਜੀਤ ਪੁਰ, ਮਾ. ਸੁਖਚੈਨ ਸਿੰਘ ਬੱਧਣ, ਪ੍ਰੋ. ਬਲਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਫੱਤੋਵਾਲ, ਮਾ. ਮੋਹਣ ਸਿੰਘ, ਮਾ. ਸੁੱਚਾ ਸਿੰਘ ਮਿਰਜ਼ਾਪੁਰ, ਜਤਿੰਦਰ ਰਾਜੂ ਕਸ਼ਯਪ, ਆਰਕੀਟੈਕਟ ਸੁਖਵੰਤ ਸਿੰਘ ਮਠਾੜੂ, ਬਲਵੰਤ ਸਿੰਘ ਸੰਗਰ, ਨਿਰਮਲ ਸਿੰਘ ਸ਼ੇਰਪੁਰ ਸੱਦਾ, ਵਿੱਕੀ ਚੌਹਾਨ ਸਾਬਕਾ ਐੱਮਸੀ, ਬਲਜਿੰਦਰ ਸਿੰਘ, ਡਾ. ਗੁਰਦੀਪ ਸਿੰਘ ਅਜ਼ਾਦ, ਪਿਆਰਾ ਲਾਲ ਭੱਟੀ, ਸੁੱਚਾ ਸਿੰਘ, ਬਲਦੇਵ ਸਿੰਘ, ਗਾਇਕ ਬਲਬੀਰ ਸ਼ੇਰਪੁਰੀ, ਲਕਸ਼ਮੀ ਨੰਦਨ, ਬਲਵਿੰਦਰ ਸਿੰਘ ਲਾਡੀ, ਨਰੇਸ਼ ਕੁਮਾਰ ਹੈਪੀ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਵਰੁਣ ਸ਼ਰਮਾ, ਅਮਰਜੀਤ ਸਿੰਘ ਢੋਟ, ਤਰਸੇਮ ਸਿੰਘ ਥਿੰਦ, ਗੁਰਪ੍ਰੀਤ ਸਿੰਘ ਢੋਟ, ਸਿਮਰਨਜੀਤ ਸਿੰਘ, ਡਾ. ਸੁਨੀਲ ਧੀਰ, ਕੁਲਵੰਤ ਸਿੰਘ ਨੂਰੋਵਾਲ, ਜਤਿੰਦਰ ਸੇਠੀ, ਲਖਵੀਰ ਸਿੰਘ ਲੱਖੀ, ਰਵੀ ਕੁਮਾਰ ਆਦਿ ਵੀ ਹਾਜ਼ਰ ਸਨ।