ਸਵ. ਜੋਤੀ ਸੇਠੀ ਪੰਜ ਤੱਤਾਂ ’ਚ ਵਿਲੀਨ
ਸਵ. ਜੋਤੀ ਸੇਠੀ ਦਾ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ
Publish Date: Sat, 21 Feb 2026 08:58 PM (IST)
Updated Date: Sat, 21 Feb 2026 09:00 PM (IST)

ਲਖਵੀਰ ਸਿੰਘ ਲੱਖੀ\ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਹਿਰ ਦਾ ਪ੍ਰਮੁੱਖ ਸੇਠੀ ਪਰਿਵਾਰ ਉਸ ਸਮੇਂ ਡੂੰਘੇ ਦੁੱਖ ਵਿਚ ਡੁੱਬ ਗਿਆ ਜਦੋਂ ਸ਼੍ਰੀ ਰਾਮਲੀਲਾ ਕਮੇਟੀ, ਚੌਕ ਚੇਲਿਆਂ ਦੇ ਪ੍ਰਧਾਨ ਪਵਨ ਸੇਠੀ ਦੀ ਪਤਨੀ, ਸੀਨੀਅਰ ਪੱਤਰਕਾਰ ਜਤਿੰਦਰ ਸੇਠੀ, ਅਮਿਤਾਭ ਸੇਠੀ, ਸੰਜੇ ਸੇਠੀ ਤੇ ਗੌਰਵ ਸੇਠੀ ਦੀ ਸਤਿਕਾਰਯੋਗ ਮਾਤਾ ਸ਼੍ਰੀਮਤੀ ਜੋਤੀ ਸੇਠੀ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੇ ਬੇਵਕਤੀ ਦੇਹਾਂਤ ਦੀ ਖ਼ਬਰ ਨੇ ਪਰਿਵਾਰ, ਰਿਸ਼ਤੇਦਾਰਾਂ ਤੇ ਸ਼ਹਿਰ ਦੇ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਫੈਲਾ ਦਿੱਤੀ। ਸਵ. ਸ਼੍ਰੀਮਤੀ ਜੋਤੀ ਸੇਠੀ ਆਪਣੇ ਪਿਆਰ ਭਰੇ ਸੁਭਾਅ, ਧਾਰਮਿਕ ਉਤਸ਼ਾਹ ਤੇ ਮਿਲਣਸਾਰ ਸ਼ਖਸੀਅਤ ਲਈ ਜਾਣੀ ਜਾਂਦੀ ਸੀ। ਆਪਣੀ ਸਾਰੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਹਮੇਸ਼ਾ ਪਰਿਵਾਰਕ ਕਦਰਾਂ-ਕੀਮਤਾਂ, ਪਰੰਪਰਾਵਾਂ ਤੇ ਸਮਾਜਿਕ ਸਦਭਾਵਨਾ ਨੂੰ ਤਰਜੀਹ ਦਿੱਤੀ। ਉਨ੍ਹਾਂ ਦਾ ਅੰਤਿਮ ਸੰਸਕਾਰ ਸੁਲਤਾਨਪੁਰ ਲੋਧੀ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਗਿਆ। ਅੰਤਿਮ ਸੰਸਕਾਰ ਵਿਚ ਵੱਡੀ ਗਿਣਤੀ ਵਿਚ ਪਰਿਵਾਰਕ ਮੈਂਬਰ, ਦੋਸਤ ਤੇ ਸ਼ਹਿਰ ਦੇ ਪ੍ਰਮੁੱਖ ਨਾਗਰਿਕ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਵੱਡੇ ਪੁੱਤਰ ਅਮਿਤਾਭ ਸੇਠੀ ਨੇ ਨਮ ਅੱਖਾਂ ਨਾਲ ਚਿਤਾ ਨੂੰ ਅਗਨੀ ਦਿੱਤੀ। ਇਸ ਮੌਕੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਮਾਜਿਕ ਸੰਗਠਨਾਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਸਾਬਕਾ ਪ੍ਰਧਾਨ ਦਿਨੇਸ਼ ਧੀਰ, ਨਵਦੀਪ ਸੇਠੀ, ਭਾਜਪਾ ਆਗੂ ਪੁਰਸ਼ੋਤਮ ਪੀ, ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਨੀਟੂ, ਕਾਂਗਰਸ ਪਾਰਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਸਿੰਘ ਪੰਨੂਆਂ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਸਿੰਘ ਆਦਿ ਹਾਜ਼ਰ ਸਨ। ਰਵਿੰਦਰ ਰਵੀ, ਪ੍ਰੈੱਸ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ, ਨੰਬਰਦਾਰ ਸਤਨਾਮ ਸਿੰਘ ਗਿੱਲ, ਦਿਲਬਾਗ ਸਿੰਘ ਗਿੱਲ, ਸਤਪਾਲ ਮਦਾਨ, ਐਸਡੀ ਸਭਾ ਦੇ ਪ੍ਰਧਾਨ ਰਾਕੇਸ਼ ਧੀਰ, ਬਬਲਾ ਜੈਨ, ਦੀਪਕ ਨਈਅਰ, ਕਮਲ ਕਿਸ਼ੋਰ ਚਾਵਲਾ, ਮਿੰਟੂ ਉੱਪਲ, ਘਣਸ਼ਾਨ ਧੀਰ, ਮਾਧਵ ਗੁਪਤਾ, ਇੰਦਰਮੋਨ ਗੁਪਤਾ, ਵਿਪੰਕਣ ਮੋਗਲਾ, ਵਿਪਨ ਸਿੰਘ ਚੰਦਰ, ਰਾਜਮੋਹਨ ਸਿੰਘ ਲਾਲੀ, ਕੁਲਵੰਤ ਸਿੰਘ ਨੂਰੋਵਾਲ, ਡਾ. ਲੱਕੀ ਭਨੋਟ, ਆਮ ਆਦਮੀ ਪਾਰਟੀ, ਕੌਂਸਲਰ ਰਜਿੰਦਰ ਸਿੰਘ, ਹਨੀਪੁਰੀ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸੁਖਦੇਵ ਸਿੰਘ ਜੱਜ, ਸਾਬਕਾ ਉਪ ਪ੍ਰਧਾਨ ਜਗਪਾਲ ਸਿੰਘ ਚੀਮਾ, ਦੀਪਕ ਕੁਮਾਰ ਦੀਪੂ, ਸ਼ਿੰਦਪਾਲ, ਰਵਿੰਦਰ ਰਵੀ, ਪ੍ਰਵੇਸ਼ ਮੋਗਲਾ, ਮਾਸਟਰ ਦੀਪਕ ਕੁਮਾਰ ਤੇ ਇਲਾਕਾ ਨਿਵਾਸੀ ਮੌਜੂਦ ਸਨ।