ਬੀਬੀ ਚੰਨਣ ਕੌਰ ਨਮਿਤ ਅੰਤਿਮ ਅਰਦਾਸ ਕਰਵਾਈ
ਬੀਬੀ ਚੰਨਣ ਕੌਰ ਨਮਿਤ ਅੰਤਿਮ ਅਰਦਾਸ ਕਰਵਾਈ
Publish Date: Thu, 19 Mar 2026 07:28 PM (IST)
Updated Date: Thu, 19 Mar 2026 07:31 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨੰਬਰਦਾਰ ਤਰਲੋਚਨ ਸਿੰਘ ਭਾਖੜੀਆਣਾ ਤੇ ਸਮਾਜ ਸੇਵੀ ਬੀਬੀ ਸੁਰਿੰਦਰ ਕੌਰ ਸਾਹਨੀ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਉਸ ਸਮੇਂ ਬਹੁਤ ਹੀ ਡੂੰਘਾ ਸਦਮਾ ਪਹੁੰਚਿਆ ਸੀ, ਜਦੋਂ ਉਨ੍ਹਾਂ ਦੇ ਮਾਤਾ ਜੀ ਬੀਬੀ ਚੰਨਣ ਕੌਰ ਭਾਖੜੀਆਣਾ ਪਤਨੀ ਲੇਟ ਤਾਰਾ ਸਿੰਘ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ ਕਰੀਬ 96 ਸਾਲਾਂ ਦੀ ਸੀ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਭਾਈ ਬਲਦੇਵ ਸਿੰਘ ਫਗਵਾੜਾ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ ਤੇ ਸਾਡੇ ਸਮਾਜ ਵਿਚ ਮਾਂ ਦੇ ਰਿਸ਼ਤੇ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਕੀਰਤਨ ਦੀ ਸਮਾਪਤੀ ਉਪਰੰਤ ਗਿਆਨੀ ਗੁਰਦੀਪ ਸਿੰਘ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੀਬੀ ਚੰਨਣ ਕੌਰ ਭਾਖੜੀਆਣਾ ਦੀ ਆਤਮਾ ਦੀ ਸ਼ਾਂਤੀ ਲਈ, ਪਰਿਵਾਰ ਤੇ ਸੰਗਤਾਂ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਸੰਗਤਾਂ ਨੂੰ ਸ਼੍ਰੀ ਹੁਕਮਨਾਮਾ ਸਾਹਿਬ ਸਰਵਣ ਕਰਵਾਏ ਗਏ। ਉਪਰੰਤ ਐੱਸਐੱਚਓ ਰਾਵਲਪਿੰਡੀ ਮੇਜਰ ਸਿੰਘ ਨੇ ਬੀਬੀ ਚੰਨਣ ਕੌਰ ਭਾਖੜੀਆਣਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਵਾਂ ਤੋਂ ਬਿਨਾਂ ਸਾਡੇ ਘਰ ਪਰਿਵਾਰ ਸਭ ਅਧੂਰੇ ਰਹਿ ਜਾਂਦੇ ਹਨ। ਆਦਮਪੁਰ ਤੋਂ ਐੱਮਐੱਲਏ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਬੀਬੀ ਚੰਨਣ ਕੌਰ ਭਾਖੜੀਆਣਾ ਬਹੁਤ ਨੇਕ ਇਨਸਾਨ ਸਨ ਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਸੰਸਕਾਰ ਦਿੱਤੇ ਹਨ। ਸਾਬਕਾ ਸਰਪੰਚ ਰਾਮ ਪਾਲ ਸਾਹਨੀ ਨੇ ਕਿਹਾ ਕਿ ਬੀਬੀ ਚੰਨਣ ਕੌਰ ਇਕ ਬਹੁਤ ਹੀ ਮਿਹਨਤੀ ਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ ਤੇ ਹਮੇਸ਼ਾ ਨਿਮਰਤਾ ਵਿਚ ਰਹਿੰਦੇ ਸਨ। ਸ਼ਰਧਾਂਜਲੀ ਸਮਾਗਮ ਵਿਚ ਹੈੱਡ ਗ੍ਰੰਥੀ ਗਿਆਨੀ ਪਰਮਜੀਤ ਸਿੰਘ ਗੁਰਦੁਆਰਾ ਸਾਹਿਬ ਰਾਮਸਰ ਸਾਹਿਬ ਭਾਖੜੀਆਣਾ, ਸ਼੍ਰੀ ਮਾਨ 108 ਸੰਤ ਬਾਬਾ ਹਰੀ ਦਾਸ ਜੀ ਧੂਣੇ ਵਾਲੇ ਕੁਟੀਆ ਮਾਹਿਲਪੁਰ, ਸਰਪੰਚ ਮੀਨਾ ਕੁਮਾਰੀ, ਪੰਚ ਕੁਲਵਿੰਦਰ ਕੌਰ, ਪੰਚ ਹਰਜੀਤ ਕੌਰ, ਪੰਚ ਬਲਵਿੰਦਰ ਕੌਰ, ਪੰਚ ਜਤਿੰਦਰ ਸਿੰਘ ਜਿੰਦ ਜੀ, ਪੰਚ ਮਲਕੀਤ ਚੰਦ, ਸਾਬਕਾ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸ਼ਾਮਾ, ਕਾਨੂੰਗੋ ਪਰਮਜੀਤ ਸਿੰਘ, ਜਸਵੀਰ ਸਿੰਘ ਪਰਸਰਾਮ ਪੁਰ, ਐੱਨਆਰਆਈ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਰੇਸ਼ਮ ਸਿੰਘ, ਨਛੱਤਰ ਸਿੰਘ, ਤਰਲੋਚਨ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਬਿੱਲਾ, ਤਲਵਿੰਦਰ ਸਿੰਘ ਭਬਿਆਣਾ, ਹਰਬੰਸ ਸਿੰਘ, ਬਾਬਾ ਮਹੇਸ਼ ਚੰਦਰ ਮੁੱਖ ਪੁਜਾਰੀ ਸ਼ਿਵ ਮੰਦਿਰ ਸਾਹਨੀ, ਨੰਬਰਦਾਰ ਪਰਮਜੀਤ ਸਿੰਘ ਸਾਹਨੀ, ਸਮਾਜ ਸੇਵੀ ਰਣਦੀਪ ਸਿੰਘ ਰਾਣਾ ਸਾਹਨੀ ਸਮੇਤ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।