ਸਲਾਨਾ ਮੇਲੇ ਮੌਕੇ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ
ਸਲਾਨਾ ਮੇਲੇ ਮੌਕੇ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ
Publish Date: Tue, 03 Mar 2026 09:03 PM (IST)
Updated Date: Tue, 03 Mar 2026 09:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੀਰ ਬਾਬਾ ਲੱਖਦਾਤਾ ਦੇ ਸਲਾਨਾ ਮੇਲੇ ਨੂੰ ਲੈ ਕੇ ਸ਼ਰਧਾ ਤੇ ਉਤਸ਼ਾਹ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਪਾਵਨ ਮੌਕੇ ਚਿੱਟੀ ਮਸਜਿਦ ਵਿਖੇ ਭੱਟੀ ਪਰਿਵਾਰ ਵੱਲੋਂ ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਸੇਵਾ ਕਾਰਜ ਦੌਰਾਨ ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ ਤੇ ਸਾਬਕਾ ਕੌਂਸਲਰ ਗੋਗੀ ਭੱਟੀ ਖਾਸ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਪੀਰ ਬਾਬਾ ਲੱਖ ਦਾਤਾ ਦੇ ਸਲਾਨਾ ਮੇਲੇ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸੀ ਭਾਈਚਾਰੇ, ਪਿਆਰ ਤੇ ਏਕਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭੱਟੀ ਪਰਿਵਾਰ ਵੱਲੋਂ ਹਰ ਸਾਲ ਨਿਸ਼ਕਾਮ ਸੇਵਾ ਦੇ ਤੌਰ ‘ਤੇ ਲੰਗਰ ਲਗਾ ਕੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਮੇਲੇ ਦੌਰਾਨ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਅਸੀਸ ਪ੍ਰਾਪਤ ਕੀਤੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਇਸ ਮੌਕੇ ਕੇਵਲ ਕ੍ਰਿਸ਼ਨ ਤੁਲੀ, ਸੁਖਦੇਵ ਜੱਜ, ਪੀਕੇ ਟੇਲਰ ,ਪ੍ਰਮੋਦ ਬੇਦੀ, ਕੁਲਵੰਤ ਟੈਂਟ ਹਾਊਸ, ਨਿਰਮਲ ਗਿੱਲ ,ਵਿਕਾਸ ਭੱਟੀ ਆਦੀ ਮੌਜੂਦ ਸਨ।