ਹੋਲਾ ਮਹੱਲਾ ਸੰਗਤਾਂ ਲਈ ਪਲਾਹੀ ਵਿਖੇ ਲੰਗਰ ਆਰੰਭ
ਹੋਲਾ ਮਹੱਲਾ ਸੰਗਤਾਂ ਲਈ ਪਲਾਹੀ ਵਿਖੇ ਲੰਗਰ ਆਰੰਭ
Publish Date: Mon, 02 Mar 2026 07:11 PM (IST)
Updated Date: Mon, 02 Mar 2026 07:13 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਤੋਂ ਤਿੰਨ ਕਿਲੋਮੀਟਰ ਦੂਰ ਇਤਹਾਸਿਕ ਨਗਰ ਪਲਾਹੀ ਵਿਖੇ ਹੋਲਾ ਮਹੱਲਾ ਲੰਗਰ ਕਮੇਟੀ ਵੱਲੋਂ ਦੋ ਦਿਨਾ ਲੰਗਰ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀਆਂ ਸੰਗਤਾਂ ਲਈ ਲਗਾਇਆ ਜਾ ਰਿਹਾ ਹੈ, ਦਾ ਆਰੰਭ ਅਰਦਾਸ ਉਪਰੰਤ ਕੀਤਾ ਗਿਆ। ਇਹ ਲੰਗਰ ਦੋ ਦਿਨਾਂ ਲਈ ਦੋ ਤੇ ਤਿੰਨ ਮਾਰਚ ਨੂੰ ਚੌਵੀ ਘੰਟੇ ਚੱਲੇਗਾ ਤੇ ਵੱਡੀ ਗਿਣਤੀ ‘ਚ ਸੰਗਤਾਂ ਲੰਗਰ ਛਕਣਗੀਆਂ। ਲੰਗਰ ਦੀ ਪ੍ਰਾਰੰਭਤਾ ਵਿਖੇ ਸੁਖਵਿੰਦਰ ਸਿੰਘ ਸਮਾਜ ਸੇਵਕ, ਨੰਬਰਦਾਰ ਸੁਰਜਨ ਸਿੰਘ, ਮਨੋਹਰ ਸਿੰਘ ਸੱਗੂ ਸਾਬਕਾ ਪੰਚ, ਗੁਰਚਰਨ ਸਿੰਘ ਪੰਚ, ਗੁਰਬਖ਼ਸ਼ ਕੌਰ ਪੰਚ, ਗੁਰਨਾਮ ਸਿੰਘ ਸੱਲ, ਜਸਬੀਰ ਸਿੰਘ ਬਸਰਾ ਤੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ।