ਲੱਖਣ ਕੇ ਪੱਡਾ ਦੀ ਸੰਗਤ ਤੇ ਪਰਵਾਸੀ ਭਰਾਵਾਂ ਵੱਲੋਂ ਹੜ੍ਹ ਪੀੜਤਾਂ ਲਈ ਵੱਡੀ ਮਦਦ
ਲੱਖਣ ਕੇ ਪੱਡਾ ਦੀ ਸੰਗਤ ਤੇ ਐਨਆਰਆਈ ਵੀਰਾਂ ਵੱਲੋਂ ਹੜ੍ਹ ਪੀੜਤਾਂ ਲਈ ਵੱਡੀ ਸਹਾਇਤਾ
Publish Date: Wed, 03 Sep 2025 10:41 PM (IST)
Updated Date: Thu, 04 Sep 2025 04:10 AM (IST)
ਕੰਗ, ਪੰਜਾਬੀ ਜਾਗਰਣ, ਨਡਾਲਾ : ਪਿੰਡ ਲੱਖਣ ਕੇ ਪੱਡਾ ਦੀ ਸਮੂਹ ਸੰਗਤ ਤੇ ਵਿਦੇਸ਼ ’ਚ ਰਹਿ ਰਹੇ ਪਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਵੱਡਾ ਯੋਗਦਾਨ ਪਾਇਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ਪੰਜ ਟਰਾਲੀਆਂ ਭਰ ਕੇ ਸਮੱਗਰੀ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਭੇਜੀ ਗਈ। ਇਨ੍ਹਾਂ ਟਰਾਲੀਆਂ ’ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਲ-ਨਾਲ ਪਸ਼ੂਆਂ ਲਈ ਅਚਾਰ, ਖਲ੍ਹ ਅਤੇ ਤੂੜੀ ਆਦਿ ਵੀ ਸ਼ਾਮਲ ਸਨ। ਇਹ ਸਾਰੀ ਸਹਾਇਤਾ ਮਜ਼ਦੂਰਾਂ ਤੇ ਕਿਸਾਨਾਂ ਤੱਕ ਬਿਨਾਂ ਕਿਸੇ ਭੇਦਭਾਵ ਦੇ ਪਹੁੰਚਾਈ ਗਈ। ਸੰਗਤ ਨੇ ਕਿਹਾ ਕਿ ਇਹ ਸੇਵਾ ਸਿਰਫ਼ ਇੱਕ ਵਾਰ ਲਈ ਨਹੀਂ, ਸਗੋਂ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਹੋਰ ਦਾਨੀ ਸੱਜਣਾਂ ਤੇ ਲੋਕਾਂ ਨੂੰ ਇਸ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ।