ਨਰੇਸ਼ ਕਦ, ਜਾਗਰਣ• ਕਪੂਰਥਲਾ

ਨਰੇਸ਼ ਕਦ, ਜਾਗਰਣ•
ਕਪੂਰਥਲਾ : ਸ਼ਹਿਰ ਦੇ ਵਿਅਸਤ ਮਾਲ ਰੋਡ ’ਤੇ ਲੱਗਣ ਵਾਲੀ ਸੰਡੇ ਮਾਰਕੀਟ ਉਸ ਸਮੇਂ ਅਵਿਵਸਥਾ ਦਾ ਸ਼ਿਕਾਰ ਹੋ ਗਈ, ਜਦੋਂ ਇਕ ਕਾਰ ਚਾਲਕ ਨੇ ਗਲਤ ਸਾਈਡ ’ਤੇ ਨੋ-ਪਾਰਕਿੰਗ ਜ਼ੋਨ ਵਿਚ ਆਪਣੀ ਗੱਡੀ ਖੜ੍ਹੀ ਕਰ ਦਿੱਤੀ। ਲਾਪ੍ਰਵਾਹੀ ਨਾਲ ਖੜ੍ਹੀ ਕੀਤੀ ਗਈ ਇਸ ਕਾਰ ਕਾਰਨ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਅਤੇ ਪੈਦਲ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੇਖਦੇ ਹੀ ਦੇਖਦੇ ਸੜਕ ’ਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ ਅਤੇ ਬਾਜ਼ਾਰ ਖੇਤਰ ਵਿਚ ਜਾਮ ਵਰਗੀ ਸਥਿਤੀ ਬਣ ਗਈ। ਸੰਡੇ ਮਾਰਕੀਟ ਕਾਰਨ ਪਹਿਲਾਂ ਹੀ ਸੜਕ ’ਤੇ ਕਾਫੀ ਭੀੜ ਰਹਿੰਦੀ ਹੈ। ਇਸ ਸਥਿਤੀ ਵਿਚ ਗਲਤ ਦਿਸ਼ਾ ਵਿਚ ਅਤੇ ਨੋ-ਪਾਰਕਿੰਗ ਜ਼ੋਨ ਵਿਚ ਖੜ੍ਹੀ ਕਾਰ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ। ਕਈ ਦੋਪਹੀਆ ਵਾਹਨ ਚਾਲਕ ਗੱਡੀ ਦੇ ਕਿਨਾਰੇ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਰਹੇ, ਜਦਕਿ ਚਾਰਪਹੀਆ ਵਾਹਨ ਸੜਕ ਦੇ ਵਿਚਕਾਰ ਫਸ ਗਏ। ਇਕ ਦੁਕਾਨਦਾਰ ਨੇ ਦੱਸਿਆ ਕਿ ਐਤਵਾਰ ਨੂੰ ਇੱਥੇ ਪਰਿਵਾਰਾਂ ਨਾਲ ਲੋਕ ਖਰੀਦਦਾਰੀ ਕਰਨ ਆਉਂਦੇ ਹਨ। ਬੱਚਿਆਂ ਅਤੇ ਬਜ਼ੁਰਗਾਂ ਨਾਲ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਕੋਈ ਇਸ ਤਰ੍ਹਾਂ ਗਲਤ ਸਾਈਡ ’ਤੇ ਗੱਡੀ ਖੜ੍ਹੀ ਕਰ ਦਿੰਦਾ ਹੈ ਤਾਂ ਟ੍ਰੈਫਿਕ ਸਮੱਸਿਆ ਬਣ ਜਾਂਦੀ ਹੈ। ਇਹ ਸਿਰਫ ਇਕ ਕਾਰ ਦੀ ਗੱਲ ਨਹੀਂ ਹੈ। ਕਈ ਲੋਕ ਜਲਦੀ ਜਾਂ ਸਹੂਲਤ ਦੇ ਨਾਮ ’ਤੇ ਟ੍ਰੈਫਿਕ ਨਿਯਮਾਂ ਦੀ ਅਣਡਿੱਖ ਕਰਦੇ ਹਨ। ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ।
- ਮੌਕੇ ’ਤੇ ਟ੍ਰੈਫਿਕ ਪੁਲਿਸ ਨਹੀਂ ਦਿਖੀ, ਲੋਕਾਂ ਦੇ ਹੌਸਲੇ ਬੁਲੰਦ
ਘਟਨਾ ਦੌਰਾਨ ਸਭ ਤੋਂ ਚਿੰਤਾਜਨਕ ਗੱਲ ਇਹ ਸੀ ਕਿ ਮੌਕੇ ’ਤੇ ਕੋਈ ਵੀ ਟ੍ਰੈਫਿਕ ਪੁਲਿਸ ਮੁਲਾਜ਼ਮ ਨਹੀਂ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਟ੍ਰੈਫਿਕ ਸਟਾਫ ਮੌਜੂਦ ਹੁੰਦਾ ਤਾਂ ਸਥਿਤੀ ਨੂੰ ਤੁਰੰਤ ਸੰਭਾਲਿਆ ਜਾ ਸਕਦਾ ਸੀ। ਵਾਸੀਆਂ ਦਾ ਦੋਸ਼ ਹੈ ਕਿ ਨਿਯਮਿਤ ਨਿਗਰਾਨੀ ਨਾ ਹੋਣ ਕਾਰਨ ਕੁਝ ਵਾਹਨ ਚਾਲਕਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਉਹ ਬੇਖੌਫ਼ ਹੋ ਕੇ ਟ੍ਰੈਫਿਕ ਨਿਯਮਾਂ ਦੀ ਅਣਡਿੱਖ ਕਰ ਰਹੇ ਹਨ। ਇਕ ਦੁਕਾਨਦਾਰ ਨੇ ਕਿਹਾ ਕਿ ਜੇਕਰ ਮੌਕੇ ’ਤੇ ਪੁਲਿਸ ਹੁੰਦੀ ਤਾਂ ਕੋਈ ਵੀ ਇਸ ਤਰ੍ਹਾਂ ਗਲਤ ਸਾਈਡ ’ਤੇ ਗੱਡੀ ਖੜ੍ਹੀ ਕਰਨ ਦੀ ਹਿੰਮਤ ਨਹੀਂ ਕਰਦਾ।
- ਲੋਕਾਂ ਦੀ ਅਪੀਲ : ਸਖ਼ਤੀ ਤੇ ਪੱਕੀ ਟ੍ਰੈਫਿਕ ਯੋਜਨਾ ਜ਼ਰੂਰੀ
ਸਥਾਨਕ ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੰਡੇ ਮਾਰਕੀਟ ਦੌਰਾਨ ਵਿਸ਼ੇਸ਼ ਟ੍ਰੈਫਿਕ ਯੋਜਨਾ ਲਾਗੂ ਕੀਤੀ ਜਾਵੇ। ਬਾਜ਼ਾਰ ਖੇਤਰ ਵਿਚ ਵਾਧੂ ਟ੍ਰੈਫਿਕ ਪੁਲਿਸ ਦੀ ਤਾਇਨਾਤੀ, ਅਸਥਾਈ ਬੈਰੀਕੇਡਿੰਗ ਅਤੇ ਵਨ-ਵੇ ਪ੍ਰਬੰਧ ਲਾਗੂ ਕਰਨ ਦੀ ਲੋੜ ਜਤਾਈ ਗਈ ਹੈ। ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਨੋ-ਪਾਰਕਿੰਗ ਜ਼ੋਨ ਵਿਚ ਖੜ੍ਹੀਆਂ ਗੱਡੀਆਂ ਨੂੰ ਤੁਰੰਤ ਹਟਾਉਣ ਲਈ ਕ੍ਰੇਨ ਦੀ ਮਦਦ ਲਈ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਦੇ ਚਾਲਾਨ ਕੱਟੇ ਜਾਣ। ਟ੍ਰੈਫਿਕ ਪੁਲਿਸ ਇੰਚਾਰਜ ਦਰਸ਼ਨ ਸਿੰਘ ਨੇ ਕਿਹਾ ਕਿ ਸੰਡੇ ਮਾਰਕੀਟ ਦੌਰਾਨ ਆਵਾਜਾਈ ਦਾ ਦਬਾਅ ਵੱਧ ਜਾਂਦਾ ਹੈ, ਇਸ ਲਈ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਬਰਤਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਵਾਧੂ ਸਟਾਫ ਤਾਇਨਾਤ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਦੀ ਸਖਤੀ ਅਤੇ ਨਾਗਰਿਕਾਂ ਦੀ ਜ਼ਿੰਮੇਵਾਰੀ ਇਕੱਠੇ ਚੱਲਣਗੀਆਂ ਤਾਂ ਮਾਲ ਰੋਡ ਦੀ ਸੰਡੇ ਮਾਰਕੀਟ ਨੂੰ ਜਾਮ ਅਤੇ ਅਵਿਵਸਥਾ ਤੋਂ ਬਚਾਇਆ ਜਾ ਸਕਦਾ ਹੈ।
- ਸੰਡੇ ਮਾਰਕੀਟ ਦੌਰਾਨ ਆਵਾਜਾਈ ਦਾ ਦਬਾਅ ਵੱਧ ਜਾਂਦਾ : ਦਰਸ਼ਨ ਸਿੰਘ
ਇਸ ਸਬੰਧr ਟ੍ਰੈਫਿਕ ਪੁਲਿਸ ਇੰਚਾਰਜ ਦਰਸ਼ਨ ਸਿੰਘ ਨੇ ਕਿਹਾ ਕਿ ਸੰਡੇ ਮਾਰਕੀਟ ਦੌਰਾਨ ਆਵਾਜਾਈ ਦਾ ਦਬਾਅ ਵੱਧ ਜਾਂਦਾ ਹੈ, ਇਸ ਲਈ ਨਾਗਰਿਕਾਂ ਨੂੰ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਵਾਹਨ ਚਾਲਕ ਗਲਤ ਸਾਈਡ ’ਤੇ ਜਾਂ ਨੋ-ਪਾਰਕਿੰਗ ਜ਼ੋਨ ਵਿਚ ਗੱਡੀ ਖੜ੍ਹੀ ਨਾ ਕਰੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਵਿਵਸਥਾ ਬਣਾਈ ਰੱਖਣਾ ਸਿਰਫ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਬਲਕਿ ਨਾਗਰਿਕਾਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਕੋਈ ਵਿਅਕਤੀ ਨਿਯਮਾਂ ਦੀ ਅਣਡਿੱਖ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਚਾਲਾਨ ਦੀ ਕਾਰਵਾਈ ਕੀਤੀ ਜਾਵੇਗੀ। ਟ੍ਰੈਫਿਕ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਭਵਿੱਖ ਵਿਚ ਸੰਡੇ ਮਾਰਕੀਟ ਦੇ ਦੌਰਾਨ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਜਾਵੇਗਾ ਅਤੇ ਨਿਯਮ ਤੋੜਨ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।